Punjab
ਪੰਜਾਬ ਦੇ ਸ਼ਹਿਰਾਂ ਦੀ ਹਵਾ ਵੀ ਹੋਈ ਜ਼ਹਿਰੀਲੀ,ਕਈ ਸ਼ਹਿਰਾਂ ‘ਚ AQI ਲਗਾਤਾਰ ਮਾੜੀ ਸਥਿਤੀ ‘ਚ..

ਪੰਜਾਬ ਦਾ AQI 190 ਕੀਤਾ ਗਿਆ ਰਿਕਾਰਡ
ਬਠਿੰਡਾ ‘ਚ ਅਸਮਾਨ ‘ਚ ਛਾਇਆ ਪਰਾਲੀ ਦਾ ਧੂੰਆਂ
9 ਨਵੰਬਰ 2023: ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੀ ਹਵਾ AQI ਬਹੁਤ ਮਾੜੀ ਸ਼੍ਰੇਣੀ ‘ਚ ਹੋਣ ਕਾਰਨ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ| ਇਸ ਦਾ ਇੱਕ ਮੁੱਖ ਕਾਰਨ ਕਿਸਾਨਾਂ ਵੱਲੋਂ ਖੇਤਾਂ ਵਿੱਚ ਸਾੜੀ ਜਾ ਰਹੀ ਪਰਾਲੀ ਵੀ ਹੈ| ਪੰਜਾਬ ਵਿੱਚ ਵੀ ਪਰਾਲੀ ਸਾੜਨ ਦਾ ਅਸਰ ਪੰਜਾਬ ਦੇ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ | ਸੂਬੇ ਦੀ ਆਬੋ ਹਵਾ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ ਤੇ ਨਵਾਂ ਮਾਮਲਾ ਬਠਿੰਡਾ ਦਾ ਹੈ ਜਿੱਥੇ ਅਸਮਾਨ ਚ ਪਰਾਲੀ ਦਾ ਧੂੰਆਂ ਛਾਇਆ ਹੋਇਆ ਹੈ, ਤੇ ਲੋਕਾਂ ਨੂੰ ਸਾਹ ਲੈਣ ਚ ਦਿੱਕਤ ਬਣਦਾ ਜਾ ਰਿਹਾ ਹੈ| ਸੂਬੇ ਦੇ ਸ਼ਹਿਰਾਂ ਦੀ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਏ,, ਜਿਸ ਕਾਰਨ ਬੀਤੇ ਦਿਨੀਂ ਸਰਕਾਰ ਨੇ ਲੋਕਾਂ ਨੂੰ ਕਈ ਸੁਝਾਅ ਦਿੱਤੇ ਸੀ|