Punjab
ਅਮਰੀਕੀ ਫੁੱਟਬਾਲ ਟੀਮ ਡੱਲਾਸ ਕਾਊਬੌਇਸ ਨੇ ਵਧਾਇਆ ਪੰਜਾਬ ਦਾ ਮਾਣ

9ਸਤੰਬਰ 2023: ਅਮਰੀਕਾ ਦੀ ਨੈਸ਼ਨਲ ਫੁੱਟਬਾਲ ਲੀਗ (ਐੱਨ.ਐੱਫ.ਐੱਲ.) ਲਈ ਚੁਣੀ ਗਈ ਥੀਮ ‘ਚ ਅਮਰੀਕੀ ਫੁੱਟਬਾਲ ਟੀਮ ਡੱਲਾਸ ਕਾਊਬੌਇਸ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਥੀਮ ਵਿੱਚ ਡੱਲਾਸ ਕਾਉਬੌਏਜ਼ ਦੀ ਟੀਮ ਨੇ ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਜਰਨੈਲ ਹਰੀ ਸਿੰਘ ਨਲਵਾ ਦੀ ਤਸਵੀਰ ਸ਼ਾਮਲ ਕੀਤੀ ਹੈ। ਜਿਸ ਤੋਂ ਬਾਅਦ ਸਮੁੱਚੀ ਟੀਮ ਦੇ ਹੂਡੀਜ਼, ਬੈਨਰਾਂ ਅਤੇ ਲਾਕਰਾਂ ‘ਤੇ ਹਰੀ ਸਿੰਘ ਨਲਵਾ ਦੀਆਂ ਤਸਵੀਰਾਂ ਚਿਪਕਾਈਆਂ ਗਈਆਂ ਹਨ।
ਥੀਮ ਲਾਂਚ ਪਾਰਟੀ ਦੇ ਸਮੇਂ ਜਦੋਂ ਅਮਰੀਕੀ ਮੀਡੀਆ ਨੇ ਟੀਮ ਦੇ ਹੂਡੀਜ਼ ਅਤੇ ਬੈਨ ‘ਤੇ ਹਰੀ ਸਿੰਘ ਨਲਵਾ ਦੀ ਤਸਵੀਰ ਬਾਰੇ ਪੁੱਛਿਆ ਤਾਂ ਟੀਮ ਨੇ ਕਿਹਾ- ਉਹ ਭਾਰਤੀ ਯੋਧਾ ਹੈ। ਹਰੀ ਸਿੰਘ ਨਲਵਾ ਦੀ ਤਲਵਾਰ ਨਾਲ ਤਸਵੀਰ ਉਨ੍ਹਾਂ ਦੀ ਟੀਮ ਦੇ ਬੈਨਰ ਦੇ ਸੱਜੇ ਉਪਰਲੇ ਹਿੱਸੇ ‘ਤੇ ਛਾਪੀ ਗਈ ਹੈ। ਜਦਕਿ ਟੀਮ ਦੇ ਹੂਡੀਜ਼ ‘ਤੇ ਤਲਵਾਰ ਨਾਲ ਸਿੱਧੇ ਖੜ੍ਹੇ ਹੋਣ ਦਾ ਉਸ ਦਾ ਪੋਜ਼ ਛਪਿਆ ਹੋਇਆ ਹੈ।