National
ਜੰਮੂ-ਕਸ਼ਮੀਰ ‘ਚ ਫੌਜ ਨੇ ਲੱਭਿਆ ਅੱਤਵਾਦੀ ਟਿਕਾਣਾ

25 ਨਵੰਬਰ 2023: ਜੰਮੂ-ਕਸ਼ਮੀਰ ਵਿੱਚ ਫੌਜ ਅਤੇ ਪੁਲਿਸ ਨੇ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ ਸ਼ੁੱਕਰਵਾਰ ਨੂੰ ਰਾਮਬਨ ਜ਼ਿਲ੍ਹੇ ਦੇ ਸਰਨਿਆਲ ਜੰਗਲ ਵਿੱਚ ਇੱਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਜਿੱਥੋਂ ਤਲਾਸ਼ੀ ਟੀਮ ਨੂੰ ਹਥਿਆਰਾਂ ਦਾ ਭੰਡਾਰ ਮਿਲਿਆ।
ਫੌਜ ਨੇ ਜੰਗਲ ‘ਚੋਂ ਤਿੰਨ ਚੀਨੀ ਗ੍ਰਨੇਡ, ਇਕ ਪਾਕਿਸਤਾਨੀ ਗ੍ਰੇਨੇਡ ਸਮੇਤ ਭਾਰੀ ਮਾਤਰਾ ‘ਚ ਗੋਲਾ ਬਾਰੂਦ ਅਤੇ ਵਿਸਫੋਟਕ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਏਕੇ-47 ਮੈਗਜ਼ੀਨ ਵੀ ਮਿਲਿਆ ਹੈ।
ਫੌਜ ਨੇ ਸ਼ੁੱਕਰਵਾਰ ਨੂੰ ਹੀ ਬਡਗਾਮ ‘ਚ ਲਸ਼ਕਰ-ਏ-ਤੋਇਬਾ ਦੇ ਤਿੰਨ ਭੂਮੀਗਤ ਵਰਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਅਤੇ ਸੀਆਰਪੀਐਫ ਦੇ ਜਵਾਨਾਂ ਨੇ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ।
ਹਥਿਆਰਾਂ ਦੇ ਕੈਸ਼ ਤੋਂ 113 ਕਾਰਤੂਸ, 4 ਗ੍ਰਨੇਡ ਬਰਾਮਦ ਕੀਤੇ ਗਏ ਹਨ
ਫੌਜ ਵੱਲੋਂ ਬਰਾਮਦ ਕੀਤੀ ਵਿਸਫੋਟਕ ਸਮੱਗਰੀ। ਇਸ ਵਿੱਚ 7.62 ਐਮਐਮ ਦੇ 113 ਕਾਰਤੂਸ, ਏਕੇ 47 ਦੇ 3 ਮੈਗਜ਼ੀਨ, 7.62 ਐਮਐਮ ਦੇ 7 ਸਨਾਈਪਰ ਕਾਰਤੂਸ, 9 ਐਮਐਮ ਦੇ 2 ਕਾਰਤੂਸ, 3 ਚੀਨੀ ਗ੍ਰਨੇਡ, 1 ਪਾਕਿਸਤਾਨੀ ਗ੍ਰਨੇਡ, 2 ਡੈਟੋਨੇਟਰ, 2 ਫਿਊਜ਼, ਐਫ.ਐਮ.ਕੇ.ਏ.ਪੀ.ਆਈ. ਅਤੇ 300 ਗ੍ਰਾਮ ਵਿਸਫੋਟਕ ਸਮੱਗਰੀ ਸ਼ਾਮਲ ਹੈ।