Connect with us

National

ਪਰਲ ਗਰੁੱਪ ਦੇ ਮਾਲਕ ਨਿਰਮਲ ਭੰਗੂ ਦੀ ਬੇਟੀ ਦਾ ਵੱਡਾ ਐਲਾਨ

Published

on

ਪਰਲ ਗਰੁੱਪ ਦੇ ਮਾਲਕ ਅਤੇ 45 ਹਜ਼ਾਰ ਕਰੋੜ ਰੁਪਏ ਦੇ ਘਪਲੇ ਦੇ ਮਾਸਟਰ ਮਾਈਂਡ ਪੰਜਾਬ ਦੇ ਰਹਿਣ ਵਾਲੇ ਨਿਰਮਲ ਸਿੰਘ ਭੰਗੂ ਦੀ ਐਤਵਾਰ ਰਾਤ ਨੂੰ ਦਿੱਲੀ ਜੇਲ੍ਹ ‘ਚ ਮੌਤ ਹੋ ਗਈ। ਅੰਤਿਮ ਸੰਸਕਾਰ ਤੋਂ ਪਹਿਲਾਂ ਪਰਿਵਾਰ ਨੇ ਜਨਤਕ ਨੋਟਿਸ ਜਾਰੀ ਕਰਕੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਹੈ। ਇਹ ਵਾਅਦਾ ਉਨ੍ਹਾਂ ਦੀ ਬੇਟੀ ਬਰਿੰਦਰ ਕੌਰ ਭੰਗੂ ਵੱਲੋਂ ਜਾਰੀ ਕੀਤਾ ਗਿਆ ਹੈ ।

ਭੰਗੂ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜਨਵਰੀ 2016 ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ। ਐਤਵਾਰ ਰਾਤ ਜਦੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਤਾਂ ਉਨ੍ਹਾਂ ਨੂੰ ਦਿੱਲੀ ਦੇ ਡੀਡੀਯੂ ਹਸਪਤਾਲ ਲਿਆਂਦਾ ਗਿਆ। ਸ਼ਾਮ 7.50 ਵਜੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਭੰਗੂ ਨੇ 5 ਕਰੋੜ ਤੋਂ ਵੱਧ ਲੋਕਾਂ ਨੂੰ ਅਜਿਹੀਆਂ ਸਕੀਮਾਂ ਵਿੱਚ ਫਸਾ ਕੇ ਹਜ਼ਾਰਾਂ ਕਰੋੜ ਰੁਪਏ ਇਕੱਠੇ ਕੀਤੇ ਅਤੇ ਵਿਦੇਸ਼ਾਂ ਵਿੱਚ ਨਿਵੇਸ਼ ਕੀਤਾ। ਜਦੋਂ ਜਾਂਚ ਸ਼ੁਰੂ ਹੋਈ ਤਾਂ ਜਨਵਰੀ 2016 ਵਿੱਚ ਸੀਬੀਆਈ ਨੇ ਨਿਰਮਲ ਸਿੰਘ ਨੂੰ ਫੜ ਲਿਆ। ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਜਾਂਚ ਕੀਤੀ।

ਬਰਿੰਦਰ ਕੌਰ ਨੇ ਕੀਤਾ ਵਾਅਦਾ

ਉਨ੍ਹਾਂ ਦੀ ਧੀ ਨੇ ਕਿਹਾ ਕਿ ਉਹ ਕੱਲੇ-ਕੱਲੇ ਨਿਵੇਸ਼ਕਾਂ ਦੇ ਪੈਸੇ ਮੋੜਨ ‘ਚ ਪੂਰਾ ਸਾਥ ਦੇਵਾਂਗੀ ਅਤੇ ਤਾ ਦਾ ਮਾਨ ਸਨਮਾਨ ਰੱਖਾਂਗੇ’।