Punjab
ਸਮਰਾਲਾ ਦੇ ਨੇੜਲੇ ਪਿੰਡ ਚ ਹੋਈ ਵੱਡੀ ਵਾਰਦਾਤ, ਲਾੜੀ ਦੇ ਘਰਦਿਆਂ ਨੇ ਬਣਾਏ ਸੀ ਸੋਨੇ ਦੇ ਗਹਿਣੇ
26 ਜਨਵਰੀ 2024: ਬੀਤੇ ਦਿਨ ਸਮਰਾਲਾ ਦੇ ਕੋਲ ਪੈਂਦੇ ਪਿੰਡ ਹਰਿਓਂ ਕਲਾਂ ਦੇ ਵਿੱਚ ਅਣਪਛਾਤੇ ਲੁਟੇਰਿਆਂ ਵੱਲੋਂ ਵਿਆਹ ਵਾਲੇ ਘਰ ਦੇ ਵਿੱਚ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਹੋਏ ਫਰਾਰ। ਜਿਸ ਸਮੇਂ ਚੋਰੀ ਦੀ ਘਟਨਾ ਵਾਪਰੀ ਉਸ ਸਮੇਂ ਘਰ ਦੇ ਵਿੱਚ ਕੱਲੀ ਵਿਆਹ ਵਾਲੀ ਕੁੜੀ ਸੀ ਜਿਸ ਦਾ ਦੋ ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ। ਜਦੋਂ ਕੁੜੀ ਦੇ ਮਾਂ ਪਿਓ ਘਰ ਵਾਪਿਸ ਪੁੱਜੇ ਤਾਂ ਦੇਖਿਆ ਕੁੜੀ ਬੇਹੋਸ਼ ਹੋਈ ਪਈ ਸੀ ਅਤੇ ਘਰ ਦੇ ਵਿੱਚ ਰੱਖੇ ਤਿੰਨੋ ਕੁੱਤੇ (ਪਿਟਬੁਲ ਸਮੇਤ) ਬੇਹੋਸ਼ ਹੋਏ ਪਏ ਸਨ. ਉਸ ਤੋਂ ਬਾਅਦ ਘਰ ਦੇ ਵਿੱਚ ਜਾ ਕੇ ਦੇਖਿਆ ਤਾਂ ਘਰ ਦੀਆਂ ਅਲਮਾਰੀਆਂ ਤੇ ਤਾਲੇ ਤੋੜ ਕੇ ਵਿਆਹ ਵਾਲੀ ਕੁੜੀ ਲਈ ਜੋੜ ਕੇ ਰੱਖੇ ਗਹਿਣੇ ਅਤੇ ਨਕਦੀ ਗਾਇਬ ਸਨ ਤਾਂ ਤੁਰੰਤ ਪੀੜਤ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਉਸ ਤੋਂ ਬਾਅਦ ਸਮਰਾਲਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।
ਲਾੜੀ ਦੇ ਪਿਤਾ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨ ਸਵੇਰੇ 11 ਵਜੇ ਰਿਸ਼ਤੇਦਾਰੀ ਦੇ ਵਿੱਚ ਕਿਤੇ ਹੋਰ ਪਿੰਡ ਚ ਸ਼ਗਨ ਦੇਣ ਲਈ ਗਏ ਹੋਏ ਸਨ ਤਾਂ ਘਰ ਦੇ ਵਿੱਚ ਉਹਨਾਂ ਦੀ ਵਿਆਹ ਵਾਲੀ ਕੁੜੀ ਘਰ ਇਕੱਲੀ ਸੀ ਅਤੇ ਘਰ ਦੇ ਵਿੱਚ ਪਿੱਟਬੁੱਲ ਕੁੱਤੇ ਸਮੇਤ ਤਿੰਨ ਕੁੱਤੇ ਕਰ ਰਾਖੀ ਲਈ ਰੱਖੇ ਹੋਏ ਸਨ ਜਦੋਂ ਸੰਦੀਪ ਸਿੰਘ ਆਪਣੇ ਘਰ ਵਾਪਿਸ ਪਰਤਿਆ ਤਾਂ ਦੇਖਿਆ ਕਿ ਮੇਰੀ ਲੜਕੀ ਬੇਹੋਸ਼ੀ ਦੀ ਹਾਲਤ ਵਿਚ ਇੱਕ ਪਾਸੇ ਕੁਰਸੀ ਤੇ ਬੈਠੀ ਸੀ ਅਤੇ ਤਿੰਨੋ ਕੁੱਤੇ ਵੀ ਬੇਹੋਸ਼ੀ ਦੀ ਹਾਲਤ ਵਿੱਚ ਬੇਸੁੱਧ ਪਏ ਸਨ। ਜਦੋਂ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿੰਡਿਆ ਪਿਆ ਸੀ ਅਤੇ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਅਲਮਾਰੀ ਵਿੱਚ ਪਿਆ ਸਾਰਾ ਸਮਾਨ ਕਰੀਬ 10 ਤੋਲੇ ਸੋਨਾ ਅਤੇ ਡੇਢ ਲੱਖ ਰੁਪਏ ਨਕਦੀ ਅਣਪਛਾਤੇ ਚੋਰ ਲੁੱਟ ਕੇ ਫਰਾਰ ਹੋ ਗਏ। ਤੁਰੰਤ ਅਸੀਂ ਸਮਰਾਲਾ ਦੀ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ। ਸੰਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਜਦੋਂ ਅਸੀਂ ਆਪਣੀ ਲੜਕੀ ਨੂੰ ਹੋਸ਼ ਦੇ ਵਿੱਚ ਲੈ ਕੇ ਆਉਂਦਾ ਤਾ ਉਸ ਨੇ ਦੱਸਿਆ ਕਿ ਤਿੰਨ ਅਣਪਛਾਤੇ ਵਿਅਕਤੀ ਜਿੰਨਾ ਵਿੱਚੋਂ ਇੱਕ ਵਿਅਕਤੀ ਨੇ ਆਪਣਾ ਮੂੰਹ ਢਕਿਆ ਹੋਇਆ ਸੀ ਗੈਸ ਪਾਈਪ ਲਾਈਨ ਕਨੈਕਸ਼ਨ ਦੇਣ ਲਈ ਆਏ ਸਨ ਤਾਂ ਲੜਕੀ ਵੱਲੋਂ ਇਨਕਾਰ ਕਰਨ ਤੋਂ ਬਾਅਦ ਦੇ ਵਿੱਚ ਅਣਪਛਾਤੇ ਤਿੰਨ ਵਿਅਕਤੀਆਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ।