Uncategorized
‘ਆਮ ਆਦਮੀ ਪਾਰਟੀ’ ਨੂੰ ਲੈਕੇ ਪ੍ਰਤਾਪ ਬਾਜਵਾ ਨੇ ਦਿੱਤਾ ਵੱਡਾ ਬਿਆਨ, ਪੜ੍ਹੋ ਪੂਰੀ ਖ਼ਬਰ

ਗੁਰਦਾਸਪੁਰ : ਗੁਰਦਾਸਪੁਰ ਦੀ ਪਹੁੰਚੇ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਮਾਝੇ ਵਿੱਚ ਕੋਈ ਵਜੂਦ ਨਹੀਂ। ਇਨ੍ਹਾਂ ਦਾ ਹੈਡ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਪੰਜਾਬ ਵਿੱਚੋਂ ਅਕਾਲੀ ਦਲ ’ਚ ਕਈ ਹਾਰ ਚੁੱਕੇ ਉਮੀਦਵਾਰਾਂ ਨੂੰ ਮੁੜ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਿਹਾ ਹੈ।
ਜਿੰਨਾਂ ਲੋਕਾਂ ਨੇ ਸਾਰੀ ਉਮਰ ਇੱਕ ਪਾਰਟੀ ’ਚ ਲੰਘਾਈ ਹੈ, ਜੇ ਉਹ ਲੋਕਪ੍ਰਿਅ ਹਾਸਲ ਨਹੀਂ ਕਰ ਸਕੇ ਤਾਂ ਆਮ ਆਦਮੀ ਪਾਰਟੀ (Aam Adami Party) ਦੀ ਤਾਂ ਕੋਈ ਲੋਕਾਂ ਵਿੱਚ ਲੋਕਪ੍ਰਿਅਤਾ ਨਹੀਂ ਹੈ। ਲੋਕ ਕਿਵੇਂ ਅਜਿਹੇ ਵਰਕਰਾਂ ਦਾ ਸਾਥ ਦੇਣਗੇ।
ਉਨ੍ਹਾਂ ਕਿਹਾ ਕਿ ਮੇਰੇ ਦੇਖਣ ਵਿੱਚ ਆਇਆ ਹੈ ਕਿ ਗੁਰਦਾਸਪੁਰ ਵਿੱਚ 6 ਲੋਕ ਸੰਭਾਵਿਕ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਜੋਂ ਮੈਦਾਨ ਵਿੱਚ ਨਿੱਤਰੇ ਹਨ। ਜਿਨ੍ਹਾਂ ਦਾ ਪਿਛੋਕੜ ਕਿਸੇ ਦਾ ਅਕਾਲੀ ਅਤੇ ਹੋਰਨਾਂ ਦਾ ਸਿਆਸੀ ਆਧਾਰ ਕੋਈ ਨਹੀਂ ਹੈ। ਅੱਜ ਦੇ ਲੋਕ ਸੂਬੇ ਦੀ ਪੁਰਾਣੀ ਪਾਰਟੀ ਕਾਂਗਰਸ ਦੇ ਵਿੱਚ ਵਿਸ਼ਵਾਸ਼ ਰੱਖਦੇ ਹਨ ਅਤੇ ਅਕਾਲੀ ਦਲ ਜਿਸਨੇ 10 ਸਾਲ ਲੋਕਾਂ ਨੂੰ ਨਸ਼ੇ ਦੀ ਲਾਹਨਤ ਵਿੱਚ ਦਬਾਅ ਕੇ ਕਈ ਘਰ ਬਰਬਾਦ ਕੀਤੇ ਹਨ, ਉਸ ਤੋਂ ਵੀ ਘਿਰਨਾ ਕਰਦੇ ਹਨ।