Punjab
ਸੜਕ ਕੰਢੇ ਮਿਲੀ 70 ਸਾਲ ਦੇ ਬਜ਼ੁਰਗ ਦੀ ਲਾਸ਼
19 ਜਨਵਰੀ 2024: ਜਲਾਲਾਬਾਦ ਹਲਕੇ ਦੇ ਪਿੰਡ ਤਾਰੇਵਾਲਾ ਤੋਂ ਸੜਕ ਕੰਢੇ ਮਿਲੀ 70 ਸਾਲ ਦੇ ਬਜ਼ੁਰਗ ਦੀ ਭੇਦ ਭਰੇ ਹਾਲਾਤਾਂ ‘ਚ ਲਾਸ਼ ਪਰਿਵਾਰ ਨੇ ਮਰਡਰ ਤੇ ਲਾਏ ਆਰੋਪ। ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ।
ਜਾਣਕਾਰੀ ਮੁਤਾਬਕ ਪਿੰਡ ਕਾਠਗੜ੍ਹ ਦਾ ਰਹਿਣ ਵਾਲਾ 70 ਸਾਲਾ ਕਾਲਾ ਸਿੰਘ ਆਪਣੇ ਭਰਾ ਦੇ ਘਰ ਪਿੰਡ ਤਾਰੇ ਵਾਲਾ ਗਇਆ ਹੋਇਆ ਸੀ ਜਿੱਥੇ ਸ਼ਾਮ ਸਾਢੇਛ ਵਜੇ ਘਰ ਤੋਂ ਬਾਹਰ ਬਾਥਰੂਮ ਕਰਨ ਲਈ ਨਿਕਲਿਆ ਤੇ ਵਾਪਸ ਨਹੀਂ ਪਰਤਿਆ ਤਾਂ ਪਰਿਵਾਰ ਨੇ ਰਾਤ ਭਰ ਭਾਲ ਕੀਤੀ ਅਤੇ ਸਵੇਰੇ ਤੜਕਸਾਰ ਕਾਲਾ ਸਿੰਘ ਦੀ ਲਾਸ਼ ਭੇਦ ਭਰੇ ਹਾਲਾਤਾਂ ਵਿੱਚ ਪਿੰਡ ਦੇ ਹੀ ਬਾਹਰ ਸੜਕ ਕੰਢੇ ਖੇਤ ਵਿੱਚੋਂ ਮਿਲੀ ਦੱਸ ਦਈਏ ਕਿ ਮ੍ਰਿਤਕ ਪਿੰਡ ਕਾਠਗੜ੍ਹ ਦਾ ਰਹਿਣ ਵਾਲਾ ਤੇ ਮ੍ਰਿਤਕ ਦਾ ਇੱਕ ਮੁੰਡਾ ਫੌਜ ਚ ਹੈ ਅਤੇ ਗੁਜਰਾਤ ਵਿਖੇ ਡਿਊਟੀ ਤੇ ਤੈਨਾਤ ਹੈ ਜਿਸ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ |
ਉਧਰ ਦੂਜੇ ਪਾਸੇ ਮ੍ਰਿਤਕ ਦੀ ਬੇਟੀ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਹੀ ਉਹਨਾਂ ਦੀ ਘਰ ਦੀ ਜ਼ਮੀਨ ਨੂੰ ਲੈ ਕੇ ਇੱਕ ਹੋਰ ਪਰਿਵਾਰ ਦੇ ਨਾਲ ਲੱਗ ਡਾਟ ਚੱਲ ਰਹੀ ਹੈ ਕਈ ਵਾਰ ਪਹਿਲਾਂ ਲੜਾਈ ਝਗੜਾ ਹੋ ਚੁੱਕਿਆ ਅਤੇ ਮਾਮਲਾ ਕੋਟ ਕਚਹਿਰੀਆਂ ਚ ਵੀ ਚੱਲ ਰਿਹਾ ਮ੍ਰਿਤਕ ਦੀ ਬੇਟੀ ਦਾ ਕਹਿਣਾ ਕਿ ਉਸ ਦੇ ਬਾਪ ਨੂੰ ਉਕਤ ਲੋਕਾਂ ਨੇ ਹੀ ਮਾਰਿਆ ਕਿਉਂਕਿ ਉਹਨਾਂ ਦੇ ਵੱਲੋਂ ਪਹਿਲਾਂ ਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ।
ਉਧਰ ਦੂਜੇ ਪਾਸੇ ਮੌਕੇ ਤੇ ਪਹੁੰਚੇਤਾਂ ਮੌਕੇ ਤੇ ਥਾਣਾ ਵੈਰੋਕਾ ਦੇ ਐਸਐਚ ਓ ਚੰਦਰਸ਼ੇਖਰ ਅਤੇ ਜਲਾਲਾਬਾਦ ਸਬ ਡਵੀਜ਼ਨ ਦੇ ਡੀਐਸਪੀ ਏ ਆਰ ਸ਼ਰਮਾ ਵੱਲੋਂ ਸੀਸੀ ਟੀਵੀ ਖੰਗਾਲੇ ਜਾ ਰਹੇ ਹਨ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਪੁਲਿਸ ਦਾ ਕਹਿਣਾ ਕਿ ਉਹ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਦਾ ਕਹਿਣਾ ਕਿ ਫਿਲਹਾਲ ਇਹ ਹਾਦਸਾ ਜਾਂ ਫਿਰ ਮਰਡਰ ਇਸ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਪਰਿਵਾਰ ਵੱਲੋਂ ਮਰਡਰ ਦਾ ਸ਼ੱਕ ਜਾਹਿਰ ਕੀਤੇ ਜਾਣ ਤੇ ਪੁਲਿਸ ਦਾ ਕਹਿਣਾ ਹੈ ਕੀ ਉਹ ਮਰਡਰ ਦੀ ਨਿਗਹਾ ਨਾਲ ਹੀ ਇਸ ਮਾਮਲੇ ਨੂੰ ਦੇਖ ਰਹੇ ਹਨ।