Punjab
ਪਿੰਡ ਛਾਪੇਮਾਲੀ ਤੋਂ ਅਗਵਾ ਹੋਏ ਬੱਚੇ ਦੀ ਛੱਪੜ ਚੋਂ ਮਿਲੀ ਲਾਸ਼

ਅੰਮ੍ਰਿਤਸਰ : ਅੰਮ੍ਰਿਤਸਰ ਦੇ ਅਧੀਨ ਆਉਦੇ ਤਹਿਸੀਲ ਬਾਬਾ ਬਕਾਲਾ ਦੇ ਅਧੀਨ ਆਉਦੇ ਪਿੰਡ ਛਾਪੇਵਾਲੀ ਦੇ ਰਹਿਣ ਵਾਲੇ 14 ਸਾਲਾ ਹਰਨੂਰ ਦੇ ਲਾਪਤਾ ਹੋਣ ਤੌ ਬਾਦ ਉਸਦੀ ਲਾਸ਼ ਉਸਦੇ ਹੀ ਪਿੰਡ ਦੇ ਛੱਪੜ ਵਿਚੋਂ ਮਿਲਣ ਉਪਰੰਤ ਜਿਥੇ ਪਿੰਡ ਵਿਚ ਸ਼ੌਕ ਦਾ ਮਾਹੋਲ ਹੈ ਉਥੇ ਹੀ ਪੁਲਿਸ ਪ੍ਰਸ਼ਾਸ਼ਨ ਪੂਰੀ ਮੁਸਤੇਦੀ ਨਾਲ ਇਸ ਕੇਸ਼ ਵਿਚ ਜੁਟਿਆ ਹੋਇਆ ਹੈ।
ਮ੍ਰਿਤਕ ਹਰਨੂਰ ਦੇ ਤਾਏ ਦੇ ਦਸੇ ਅਨੁਸਾਰ ਹਰਨੂਰ ਜਿਸਦੀ ਉਮਰ 14 ਸਾਲ ਸੀ ਅਤੇ ਉਹ ਅਠਵੀ ਜਮਾਤ ਵਿਚ ਪੜਦਾ ਸੀ ਅਤੇ 12 ਤਾਰੀਖ ਨੂੰ ਸਕੂਲ ਜਾਣ ਲਈ ਤਿਆਰ ਹੋਇਆ ਸੀ ਅਤੇ ਲਾਪਤਾ ਹੋ ਗਿਆ ਜਿਸਦੀ ਲਾਸ਼ ਬਾਦ ਵਿਚ ਪਿੰਡ ਦੇ ਹੀ ਛੱਪੜ ਵਿਚੌ ਬਰਾਮਦ ਹੋਈ ਹੈ ਜਿਸਦੇ ਚਲਦੇ ਉਹਨਾ ਵਲੌ ਪੁਲਿਸ ਨੂੰ ਸਿਕਾਇਤ ਦਰਜ ਕਰਵਾਈ ਗਈ ਸੀ ਜਿਸ ਮੁਤਲਕ ਪੁਲਿਸ ਪ੍ਰਸ਼ਾਸ਼ਨ ਵਲੌ ਪਹਿਲਾ 365 ਦਾ ਮੁਕਦਮਾ ਦਰਜ ਕੀਤਾ ਸੀ ਜਿਸ ਵਿਚ ਲਾਸ਼ ਮਿਲਣ ਤੌ ਬਾਦ 302 ਦੀ ਧਾਰਾ ਲਗਾਈ ਗਈ ਹੈ।
ਇਸ ਮੁਤਲਕ ਗਲਬਾਤ ਕਰਦਿਆਂ ਡੀ ਐਸ ਪੀ ਬਾਬਾ ਬਕਾਲਾ ਵਲੌ ਪਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਸਾਨੂੰ ਹਰਨੂਰ ਦੇ ਲਾਪਤਾ ਹੋਣ ਦੀ ਸ਼ਿਕਾਇਤ ਕਲ 12 ਵਜੇ ਮਿਲੀ ਸੀ ਅਤੇ ਜਿਸਦੇ ਚਲਦੇ ਮੁਢਲੀ ਜਾਚ ਕਰ 365 ਦਾ ਮੁਕਦਮਾ ਦਰਜ ਕੀਤਾ ਗਿਆ ਸੀ ਅਤੇ ਜਿਸ ਤੋ ਬਾਦ ਛੱਪੜ ਵਿਚੌ ਉਸਦੀ ਲਾਸ਼ ਮਿਲਣ ਉਪਰੰਤ ਧਾਰਾ 302 ਲਗਾਈ ਗਈ ਹੈ ਇਸ ਕੇਸ ਦੀ ਹਰ ਪਹਿਲੂ ਤੌ ਜਾਚ ਕੀਤੀ ਜਾ ਰਹੀ ਹੈ ਜਲਦ ਹੀ ਇਸ ਕੇਸ ਨੂੰ ਸੁਲਝਾਇਆ ਜਾਵੇਗਾ।