Punjab
ਮੋਗਾ ਦੇ ਪਿੰਡ ‘ਚੋ ਮਿਲੀ ਕਿਸਾਨ ਦੀ ਲਾਸ਼

18 ਦਸੰਬਰ 2023: ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਤੋਂ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਰਣਜੀਤ ਸਿੰਘ ਉਰਫ ਰੁਲਦੂ (60 ਸਾਲ) ਆਪਣੇ ਖੇਤ ਸ਼ਾਮ ਵੇਲੇ ਗੇੜਾ ਮਾਰਨ ਗਿਆ ਸੀ। ਜਦੋਂ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਉਹ ਘਰ ਨਾ ਮੁੜਿਆ ਤਾਂ ਪਰਿਵਾਰਕ ਮੈਬਰਾਂ ਨੇ ਜਾ ਕੇ ਦੇਖਿਆ ਤਾਂ ਰਾਤ 9 ਵਜੇ ਦੇ ਕਰੀਬ ਓਸਦੀ ਵੱਢੀ-ਟੁੱਕੀ ਲਾਸ਼ ਮਿਲੀ। ਥਾਣਾ ਧਰਮਕੋਟ ਦੀ ਪੁਲਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
Continue Reading