Connect with us

Uncategorized

ਅਮਰਨਾਥ ਯਾਤਰਾ ਲਈ ਜਾ ਰਹੀ ਬੱਸ ਦੀਆਂ ਬ੍ਰੇਕਾਂ ਹੋਈਆਂ ਫੇਲ੍ਹ

Published

on

AMARNATH YATRA  : ਅਮਰਨਾਥ ਯਾਤਰਾ ਲਈ ਜਾ ਰਹੀ ਬੱਸ ਨਾਲ ਇੱਕ ਹਾਦਸਾ ਵਾਪਰ ਗਿਆ ਹੈ| ਚੱਲਦੀ ਬੱਸ ਦੀ ਬ੍ਰੇਕਾਂ ਫੇਲ੍ਹ ਹੋ ਗਈਆਂ|

ਤੁਹਾਨੂੰ ਦੱਸ ਦੇਈਏ ਕਿ ਹੁਸ਼ਿਆਰਪੁਰ ਅਤੇ ਲੁਧਿਆਣਾ ਤੋਂ ਸ਼੍ਰੀ ਅਮਰਨਾਥ ਯਾਤਰਾ ਲਈ ਜਾ ਰਹੀ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ। ਉਥੇ ਮੌਜੂਦ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਮੌਜੂਦਗੀ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਅਤੇ ਕਈ ਲੋਕਾਂ ਦੀ ਜਾਨ ਬਚ ਗਈ। ਇਸ ਹਾਦਸੇ ਵਿੱਚ ਅੱਠ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚ 3 ਔਰਤਾਂ ਵੀ ਸ਼ਾਮਲ ਹਨ। ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ |

ਘਟਨਾ ਦੇ ਸਮੇਂ ਬੱਸ ‘ਚ ਕਰੀਬ 45 ਲੋਕ ਸਵਾਰ ਸਨ, ਖੁਸ਼ਕਿਸਮਤੀ ਨਾਲ ਉਹ ਜ਼ਖਮੀ ਨਹੀਂ ਹੋਏ। ਇਹ ਹਾਦਸਾ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ, ਡਰਾਈਵਰ ਅਤੇ ਸੁਰੱਖਿਆ ਬਲਾਂ ਦੀ ਸਿਆਣਪ ਸਦਕਾ ਵੱਡਾ ਹਾਦਸਾ ਟਲ ਗਿਆ। ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਕਿਸੇ ਤਰ੍ਹਾਂ ਬੱਸ ਵਿੱਚੋਂ ਛਾਲ ਮਾਰ ਕੇ ਆਪਣੀ ਜਾਨਾਂ ਬਚਾਈਆਂ । ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ‘ਚ ਬਰੇਕ ਫੇਲ ਹੋਣ ਦੀ ਸੂਚਨਾ ਮਿਲਣ ‘ਤੇ ਸਵਾਰੀਆਂ ਬੱਸ ‘ਚੋਂ ਛਾਲ ਮਾਰਦੀਆਂ ਨਜ਼ਰ ਆ ਰਹੀਆਂ ਹਨ।

ਜ਼ਖ਼ਮੀਆਂ ਵਿੱਚ ਰੋਹਨ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਹੁਸ਼ਿਆਰਪੁਰ, ਸੁੰਦਰਪਾਲ ਪੁੱਤਰ ਤੇਜ ਚੰਦ, ਰਜਨੀ ਦੇਵੀ ਪਤਨੀ ਰਾਜ ਕੁਮਾਰ, ਵਿਕਰਮ ਪੁੱਤਰ ਰਾਜ ਕੁਮਾਰ, ਰਾਜ ਕੁਮਾਰ ਸ਼ਰਮਾ ਪੁੱਤਰ ਅਮਰਨਾਥ ਵਾਸੀ ਹਮੀਰਪੁਰ ਹਿਮਾਚਲ, ਸ਼ਿਵ ਕੁਮਾਰ ਪੁੱਤਰ ਕਮਲਦੀਪ ਵਾਸੀ ਹਮੀਰਪੁਰ ਸ਼ਾਮਲ ਹਨ। ਸਹਾਰਨਪੁਰ, ਸਾਗਰ ਸ਼ਰਮਾ ਵਾਸੀ ਲੁਧਿਆਣਾ ਅਤੇ ਸਿਮਰਨ ਨਗਰਵਾਲ ਵਾਸੀ ਹੁਸ਼ਿਆਰਪੁਰ ਸ਼ਾਮਲ ਹਨ। ਉਸ ਦਾ ਪਿੰਡ ਨਚਲਾਣਾ ਸਥਿਤ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਅਧਿਕਾਰੀਆਂ ਨੇ ਦਿੱਤੀ ਜਾਣਕਾਰੀ

ਜਾਣਕਾਰੀ ਮੁਤਾਬਕ ਇਹ ਹਾਦਸਾ ਮੰਗਲਵਾਰ ਨੂੰ ਰਾਮਬਨ ਜ਼ਿਲੇ ਦੇ ਨਚੀਲਾਨਾ ਨੇੜੇ ਸ਼੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਵਾਪਰਿਆ। ਜਿਸ ‘ਚ ਬੱਸ ਦੀ ਲਪੇਟ ‘ਚ ਆਉਣ ਕਾਰਨ ਕਈ ਅਮਰਨਾਥ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ | ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਤੋਂ ਆ ਰਹੀ ਬੱਸ ਜਿਸ ਦੀ ਰਜਿਸਟ੍ਰੇਸ਼ਨ (ਪੀ.ਬੀ.-02-ਬੀ.ਐਨ.ਐਲ.ਐਮ.-9389) ਸੀ। ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਰਾਮਬਨ ਜ਼ਿਲੇ ਦੇ ਨਚੀਲਾਨਾ ਨੇੜੇ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ‘ਚ ਕਈ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਨੇੜੇ ਦੇ ਫੌਜੀ ਕੈਂਪ ‘ਚ ਮੁੱਢਲੀ ਸਹਾਇਤਾ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ। ਸੀ।