Punjab
ਕਾਰ ਚਾਲਕ ਨੇ ਗਲੀ ‘ਚ ਖੜ੍ਹੇ ਨੌਜਵਾਨ ਨੂੰ ਜਾਣ ਬੁੱਝ ਕੇ ਮਾਰੀ ਟੱਕਰ, ਸੀਸੀਟੀਵੀ ਕੈਮਰੇ ‘ਚ ਘਟਨਾ ਹੋਈ ਕੈਦ…

19AUGUST 2023: ਬਡੇਵਾਲ ਇਲਾਕੇ ਵਿੱਚ ਕਾਰ ਚਾਲਕ ਗਲੀ ਵਿੱਚ ਖੜ੍ਹੇ ਇੱਕ ਨੌਜਵਾਨ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਘਟਨਾ ਨੇੜੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਇੱਕ ਕਾਰ ਚਾਲਕ ਨੇ ਗਲੀ ਵਿੱਚ ਖੜ੍ਹੇ ਇੱਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਨੌਜਵਾਨ ਜ਼ਖਮੀ ਹੋ ਗਿਆ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Continue Reading