Corona Virus
ਗਰੀਬਾਂ ਨੂੰ ਵੱਡੇ ਜਾਣ ਵਾਲੇ ਰਾਸ਼ਨ ਵਿੱਚ ਧਾਂਦਲੀ ਦਾ ਮਾਮਲਾ

ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਵਿੱਚ ਹੈਰਾਫੇਰੀ ਕਰਕੇ ਪੁਰਾਣੀ ਅਤੇ ਘੱਟ ਵਜਨ ਦੀ ਕਣਕ ਪਾ ਕੇ ਦੇਣ ਵਾਲੇ 2 ਇੰਸਪੈਕਟਰ, 1 ਜ਼ਿਲ੍ਹਾ ਫੂਡ ਅਫ਼ਸਰ ਸਮੇਤ ਇੱਕ ਹੋਰ ਵਿਅਕਤੀ ਵਿਰੁੱਧ ਧੋਖਾ ਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਦਰਅਸਲ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੂਬੇ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ, ਜਿਸ ਕਾਰਨ ਸਾਰੇ ਕਾਰੋਬਾਰ ਠੱਪ ਪਏ ਹਨ। ਇਸ ਲਈ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਦਿੱਤਾ ਜ਼ਾ ਰਿਹਾ ਹੈ, ਜਿਸ ਵਿੱਚ ਧਾਂਦਲੀ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਵਲੋਂ ਮਾਮਲਾ ਦਰਜ ਕਰਕੇ ਉਕਤ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।