Punjab
ਸੋਹਾਣਾ ‘ਚ ਬਹੁ-ਮੰਜ਼ਿਲਾ ਇਮਾਰਤ ਡਿੱਗਣ ਦਾ ਮਾਮਲਾ, ਰੈਸਕਿਊ ਆਪ੍ਰੇਸ਼ਨ ਜਾਰੀ
MOHALI : ਬੀਤੇ ਦਿਨ ਯਾਨੀ 21 ਦਸੰਬਰ ਨੂੰ ਮੋਹਾਲੀ ਦੇ ਪਿੰਡ ਸੋਹਾਣਾ ਵਿਚ ਇਕ ਬਹੁ-ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ। ਇਹ ਹਾਦਸਾ 21 ਦਸੰਬਰ ਦੀ ਸ਼ਾਮ ਨੂੰ ਵਾਪਰਿਆ ਹੈ। ਬਚਾਅ ਕਾਰਜ ਲਗਾਤਾਰ ਜਾਰੀ ਹਨ। ਰੈਸਕਿਊਆਪ੍ਰੇਸ਼ਨ ਦਾ ਅੱਜ ਦੂਜਾ ਦਿਨ ਹੈ।
ਦੋ ਲੋਕਾਂ ਦੀ ਹੋਈ ਮੌਤ
ਹੁਣ ਤੱਕ ਇਸ’ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਜਿਸ ਵਿਚੋਂ ਇੱਕ ਕੁੜੀ ਵਿਮ ਮੌਜੂਦ ਹੈ ਜਿਸ ਦਾ ਨਾਮ ਦ੍ਰਿਸ਼ਟੀ ਦੱਸਿਆ ਜਾ ਰਿਹਾ ਹੈ ਜੋ ਹਿਮਾਚਲ ਦੀ ਰਹਿਣ ਵਾਲੀ ਸੀ।
ਇਮਾਰਤ ਦੇ ਮਲਬੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਪਤਾ ਲੱਗਾ ਹੈ ਕਿ ਇੱਥੇ ਇਕ ਜਿੰਮ ਚਲਾਈ ਜਾ ਰਹੀ ਸੀ। ਨਾਲ ਦੀ ਇਮਾਰਤ ਵਿਚ ਖੁਦਾਈ ਕਾਰਨ ਇਹ ਬਹੁ-ਮੰਜ਼ਿਲਾ ਇਮਾਰਤ ਡਿੱਗ ਪਈ। ਦੱਸਿਆ ਜਾ ਰਿਹਾ ਹੈ ਕਿ ਜਿਸ ਦੌਰਾਨ ਇਹ ਹਾਦਸਾ ਵਾਪਰਿਆ, ਉਸ ਸਮੇਂ ਜਿੰਮ ‘ਚ ਕਾਫੀ ਲੋਕ ਮੌਜੂਦ ਸਨ।
ਬਚਾਅ ਕਾਰਜ ਜਾਰੀ…
ਬਚਾਅ ਕਾਰਜ ਲਈ ਟੀਮਾਂ ਬੁਲਾਈਆਂ ਗਈਆਂ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਸੀ । ਵੱਡੇ ਪੱਧਰ ਉਤੇ ਬਚਾਅ ਕਾਰਜ ਜਾਰੀ ਹਨ।
ਬਿਲਡਿੰਗ ਮਾਲਕ ‘ਤੇ FIR ਦਰਜ…
ਦੱਸ ਦੇਈਏ ਕਿ ਬਿਲਡਿੰਗ ਦੇ ਮਾਲਕ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਖਿਲਾਫ਼ ਪਰਚਾ ਦਰਜ ਹੋ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ ।