National
ਲੋਕਸਭਾ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ, ਗ੍ਰਹਿ ਮੰਤਰਾਲੇ ਨੇ ਬਣਾਈ SIT
14 ਦਸੰਬਰ 2023: ਦਿੱਲੀ ਪੁਲਿਸ ਨੇ ਯੂਏਪੀਏ ਦੀ ਧਾਰਾ ਤਹਿਤ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ| 13 ਦਸੰਬਰ ਨੂੰ ਸੰਸਦ ਦੀ ਸੁਰੱਖਿਆ ਵਿੱਚ ਵੱਡੀ ਕਮੀ ਸਾਹਮਣੇ ਆਈ ਹੈ| ਜਦੋਂ ਵਿਜ਼ੀਟਰ ਗੈਲਰੀ ਚੋਂ ਦੋ ਵਿਅਕਤੀਆਂ ਨੇ ਸੰਸਦ ਮੈਂਬਰਾਂ ਦੇ ਬੈਠਣ ਵਾਲੀ ਥਾਂ ਵਿੱਚ ਛਾਲ ਮਾਰ ਦਿੱਤੀ ਅਤੇ ਕਲਰ ਸਮੌਗ ਦੀ ਵਰਤੋਂ ਕੀਤੀ, ਇਸ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਨੇ ਕੈਂਪਸ ਵਿੱਚ ਪ੍ਰਦਰਸ਼ਨ ਕੀਤਾ ਅਤੇ ‘ਤਾਨਾਸ਼ਾਹੀ ਨਹੀਂ ਚੱਲੇਗੀ’ ਵਰਗੇ ਨਾਅਰੇ ਲਗਾਏ| ਸੁਰੱਖਿਆ ਵਿੱਚ ਢਿੱਲ ਦੀ ਇਹ ਘਟਨਾ 2001 ਵਿੱਚ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਦੀ 22ਵੀਂ ਬਰਸੀ ਮੌਕੇ ਵਾਪਰੀ| ਓਥੇ ਹੀ ਹੁਣ ਸੁਰੱਖਿਆ ਮਾਮਲੇ ‘ਚ ਗ੍ਰਹਿ ਮੰਤਰਾਲੇ ਨੇ SIT ਬਣਾਈ ਹੈ| ਜੋ ਕਿ CRPF ਦੇ ਡੀਜੀ ਅਨੀਸ਼ ਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਬਣਾਈ ਗਈ ਹੈ| ਓਥੇ ਹੀ ਕਮੇਟੀ ਦੇ ਵੱਲੋਂ ਇਹ ਵੀ ਪਤਾ ਲੱਗੇਗਾ ਕਿ ਸੁਰੱਖਿਆ ‘ਚ ਲਾਪਰਵਾਹੀ ਕਿਵੇਂ ਹੋਈ|ਸੁਰੱਖਿਆ ‘ਚ ਕਮੀ ਦਾ ਕਾਰਨ ਜਾਣਨ ਮਗਰੋਂ ਹੀ ਕਾਰਵਾਈ ਕੀਤੀ ਜਾਵੇਗੀ| ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕਮੇਟੀ ਜਲਦੀ ਤੋਂ ਜਲਦੀ ਆਪਣੀ ਰਿਪੋਰਟ ਸੌਂਪੇਗੀ| ਹੁਣ ਤੱਕ 5 ਹਿਰਾਸਤ ‘ਚ, ਫ਼ਰਾਰ ਮੁਲਜ਼ਮ ਦੀ ਭਾਲ ਜਾਰੀ ਹੈ|