National
BREAKING: ਕੇਂਦਰ ਨੇ ਇਕ ਦੇਸ਼ ਇਕ ਚੋਣ ਬਾਰੇ ਬਣਾਈ ਕਮੇਟੀ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਣਗੇ ਇਸ ਦੇ ਚੇਅਰਮੈਨ ਹੋਣਗੇ
1ਸਤੰਬਰ 2023: ਕੇਂਦਰ ਸਰਕਾਰ ਨੇ ਇਕ ਦੇਸ਼, ਇਕ ਚੋਣ ‘ਤੇ ਕਮੇਟੀ ਬਣਾਈ ਹੈ। ਇਕ ਮੀਡਿਆ ਅਦਾਰੇ ਮੁਤਾਬਕ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਦਾ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾ ਸਕਦਾ ਹੈ।
ਕੇਂਦਰ ਸਰਕਾਰ ਨੇ 18 ਸਤੰਬਰ ਤੋਂ 22 ਸਤੰਬਰ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਸੰਭਵ ਹੈ ਕਿ ਸਰਕਾਰ ਇਕ ਦੇਸ਼ ਇਕ ਚੋਣ ‘ਤੇ ਬਿੱਲ ਵੀ ਲਿਆ ਸਕਦੀ ਹੈ।
ਕੇਂਦਰ ਵੱਲੋਂ ਬਣਾਈ ਗਈ ਕਮੇਟੀ ਇੱਕ ਦੇਸ਼ ਇੱਕ ਚੋਣ ਦੇ ਕਾਨੂੰਨੀ ਪਹਿਲੂਆਂ ਦੀ ਘੋਖ ਕਰੇਗੀ। ਨਾਲ ਹੀ ਇਸ ਦੇ ਲਈ ਆਮ ਲੋਕਾਂ ਤੋਂ ਵੀ ਰਾਏ ਲਈ ਜਾਵੇਗੀ।
ਇੱਥੇ ਕਾਂਗਰਸ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਰਕਾਰ ਨੂੰ ਅਚਾਨਕ ਇੱਕ ਦੇਸ਼, ਇੱਕ ਚੋਣ ਦੀ ਲੋੜ ਕਿਉਂ ਪਈ।