punjab
ਚੰਨੀ ਸਰਕਾਰ ਕਰੇਗੀ 36 ਹਜ਼ਾਰ ਕੱਚੇ ਮੁਲਾਜ਼ਮ ਪੱਕੇ, ਰੇਤੇ ਦੀ ਕੀਮਤ ਵੀ ਤੈਅ

ਚੰਨੀ ਸਰਕਾਰ ਕਰੇਗੀ 36 ਹਜ਼ਾਰ ਕੱਚੇ ਮੁਲਾਜ਼ਮ ਪੱਕੇ, ਰੇਤੇ ਦੀ ਕੀਮਤ ਵੀ ਤੈਅ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਇੱਕ ਵਾਰ ਫਿਰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਰੀਬ 36 ਹਜ਼ਾਰ ਕੱਚੇ ਕਾਮੇ ਪੱਕੇ ਕੀਤੇ ਜਾਣਗੇ। ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਦਿਹਾੜੀ ਵੀ ਘੱਟੋ-ਘੱਟ 415 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਿਸੇ ਵੀ ਟੋਏ ਵਿੱਚੋਂ ਨਿਕਲਣ ਵਾਲੀ ਰੇਤ ਦੀ ਕੀਮਤ ਵੀ 5.50 ਰੁਪਏ ਪ੍ਰਤੀ ਫੁੱਟ ਕਰ ਦਿੱਤੀ ਗਈ ਹੈ। ਸੀਐਮ ਚੰਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਨਵੀਆਂ ਕੀਮਤਾਂ ਬੁੱਧਵਾਰ ਤੋਂ ਹੀ ਲਾਗੂ ਹੋਣਗੀਆਂ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਏਜੀ APS ਦਿਓਲ ਦਾ ਅਸਤੀਫਾ ਮਨਜ਼ੂਰ ਲਿਆ ਗਿਆ ਹੈ| ਨਵਜੋਤ ਸਿੱਧੂ ਵੱਲੋਂ ਏਜੀ ਤੇ ਇਲਜਾਮ ਲਗਾਏ ਗਏ ਹਨ | ਨਵੇਂ ਏਜੀ ਵੀ ਜਲਦ ਲਾਏ ਜਾਣਗੇ |