Corona Virus
ਮੁੱਖਮੰਤਰੀ ਨੇ ਜ਼ਿਲ੍ਹੇ ਅਧੀਨ ਨਵੀਂ ਸਬ-ਤਹਿਸੀਲ ਦੀ ਮੰਗ ਨੂੰ ਸਵੀਕਾਰ ਕੀਤਾ

ਚੰਡੀਗੜ੍ਹ, 4 ਜੂਨ : ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ – ਦਿਨ ਵੱਧਦਾ ਜਾ ਰਿਹਾ ਹੈ, ਇਸਦੇ ਦੂਸਰੇ ਹੀ ਪਾਸੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀ ਮੰਗਾ ਨੂੰ ਪੂਰਾ ਕਰਨ ‘ਚ ਲਗੇ ਹੋਏ ਹਨ। ਉਹਨਾਂ ਨੇ ਆਪਣੇ ਫੇਸਬੁੱਕ ਪੇਜ਼ ਤੇ ਪੰਜਾਬ ਦੇ ਲੋਕਾਂ ਨਾਲ ਖੁਸ਼ੀ ਸਾਂਝੀ ਕੀਤੀ ਕਿ ਉਹਨਾਂ ਨੇ ਲੋਕਾਂ ਵਲੋਂ ਕੀਤੀ ਮੰਗ ਨੂੰ ਪੂਰਾ ਕਰਦੇ ਹੋਏ ਬਿਆਸ – ਅੰਮ੍ਰਿਤਸਰ ਜ਼ਿਲ੍ਹੇ ਅਧੀਨ ਨਵੀਂ ਸਬ-ਤਹਿਸੀਲ ਨੂੰ ਬਣਾ ਦਿੱਤਾ ਹੈ।