Corona Virus
ਮੁੱਖ ਮੰਤਰੀ ਨੇ ਬਲੌਂਗੀ ਦੇ ਸਰਪੰਚ ਨਾਲ ਵੀਡਿਓ ਕਾਲ ਰਾਹੀਂ ਫੀਡਬੈਕ ਲਈ

ਐਸ.ਏ.ਐਸ.ਨਗਰ, 4 ਅਪਰੈਲ , ( ਬਲਜੀਤ ਮਰਵਾਹਾ ) : ਕੋਵਿਡ-19 ਮਹਾਂਮਾਰੀ ਦੇ ਸੰਕਟ ਅਤੇ ਕਰਫਿਊ ਬੰਦਸ਼ਾਂ ਦੇ ਚੱਲਦਿਆਂ ਜ਼ਮੀਨੀ ਪੱਧਰ ਤੋਂ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨਅਮਰਿੰਦਰ ਸਿੰਘ ਨੇ ਬਲੌਂਗੀ ਦੇ ਸਰਪੰਚ ਬਹਾਦਰ ਸਿੰਘ ਨਾਲ ਵੀਡਿਓ ਕਾਲ ਰਾਹੀਂ ਫੋਨ ‘ਤੇ ਗੱਲ ਕੀਤੀ। ਮੁੱਖ ਮੰਤਰੀ ਨੇ ਇਸ ਮੁਸ਼ਕਲ ਘੜੀ ਵਿੱਚ ਸੂਬਾ ਸਰਕਾਰਵੱਲੋਂ ਹੇਠਲੇ ਪੱਧਰ ‘ਤੇ ਚਲਾਏ ਜਾ ਰਹੇ ਰਾਹਤ ਕਾਰਜਾਂ ਬਾਰੇ ਵੀ ਫੀਡਬੈਕ ਲਈ। ਜਾਟ ਮਹਾਂਸਭਾ ਦਿੱਲੀ ਦੀ ਪ੍ਰਧਾਨ ਅਤੇ ਸਮਾਜ ਸੇਵਿਕ ਦੀਪਿਕਾ ਦੇਸ਼ਵਾਲ ਜੋ ਇਸ ਵੇਲੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਮੱਦਦ ਕਰ ਰਹੀ ਹੈ, ਨੇ ਮੁੱਖ ਮੰਤਰੀ ਨਾਲਪਿੰਡ ਦੇ ਸਰਪੰਚ ਦੀ ਗੱਲ ਕਰਵਾਈ। ਦੀਪਿਕਾ ਨੇ ਕਿਹਾ ਕਿ ਉਸ ਦਾ ਮਕਸਦ ਅਜਿਹੀ ਸੰਕਟ ਦੀ ਘੜੀ ਵਿੱਚ ਜਿੱਥੇ ਲੋਕਾਂ ਦੀ ਮੱਦਦ ਕਰਨਾ ਹੈ ਉਥੇ ਸੂਬੇ ਦੇ ਮੁੱਖਮੰਤਰੀ ਨਾਲ ਹੇਠਲੇ ਪੱਧਰ ‘ਤੇ ਲੋਕਾਂ ਦਾ ਸਿੱਧਾ ਰਾਬਤਾ ਕਾਇਮ ਕਰਵਾ ਕੇ ਲੋਕਾਂ ਦੀ ਹੌਸਲਾ ਅਫਜ਼ਾਈ ਕਰਵਾਉਣਾ ਹੈ ਤਾਂ ਜੋ ਲੋਕ ਤਕੜੇ ਹੋ ਕੇ ਇਸ ਸੰਕਟ ਦਾਮੁਕਾਬਲਾ ਕਰ ਸਕਣ।
ਹੇਠਲੇ ਪੱਧਰ ‘ਤੇ ਮੱਦਦ ਲਈ ਅੱਗੇ ਆਈ ਇਸ ਸਮਾਜ ਸੇਵਿਕਾ ਨੇ ਪਿੰਡ ਬਲੌਂਗੀ ਵਿਖੇ ਲੋੜਵੰਦਾਂ ਨੂੰ ਰਾਸ਼ਨ ਦੀ ਮੱਦਦ ਕਰਨ ਤੋਂ ਇਲਾਵਾ ਸੈਨੀਟਾਈਜ਼ ਦਾ ਕੰਮ ਵੀਕੀਤਾ। ਇਸ ਤੋਂ ਪਹਿਲਾਂ ਉਸ ਨੇ ਮੋਗਾ ਦੇ ਪਿੰਡਾਂ ਵਿੱਚ ਇਹ ਕੰਮ ਕੀਤਾ।