Punjab
ਮੁੱਖ ਸਕੱਤਰ ਨੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਲੁਧਿਆਣਾ ਦੇ ਕੋਵਿਡ ਯੋਧਿਆਂ ਦਾ ਕੀਤਾ ਸਨਮਾਨ
ਚੰਡੀਗੜ : ਕੋਵਿਡ -19 ਦੀ ਸੰਭਾਵਿਤ ਤੀਜੀ ਲਹਿਰ ਦੀ ਰੋਕਥਾਮ ਲਈ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਵਾਸਤੇ ਜ਼ਿਲਾ ਲੁਧਿਆਣਾ ਵਿੱਚ 10 ਪ੍ਰੈਸਰ ਸਵਿੰਗ ਐਡਸੋਰਪਸਨ (ਪੀ.ਐਸ.ਏ.) ਆਕਸੀਜਨ ਉਤਪਾਦਨ ਪਲਾਂਟਾਂ ਅਤੇ ਪੀਡੀਆਟਿ੍ਰਕ ਇਨਟੈਂਸਿਵ ਕੇਅਰ ਯੂਨਿਟ (ਪੀਆਈਸੀਯੂ) ਦੀ ਸਥਾਪਨਾ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਮੁੱਖ ਸਕੱਤਰ, ਸ੍ਰੀਮਤੀ ਵਿਨੀ ਮਹਾਜਨ ਨੇ ਸਨੀਵਾਰ ਨੂੰ ਲੁਧਿਆਣਾ ਵਿਖੇ ਕੋਵਿਡ ਯੋਧਿਆਂ ਦੇ ਸਨਮਾਨ ਵਿੱਚ ਆਯੋਜਿਤ ਇਕ ਸਨਮਾਨ ਸਮਾਰੋਹ ‘ਨਮਨ‘ ਨੂੰ ਸੰਬੋਧਨ ਕਰਦਿਆਂ ਸਾਂਝੀ ਕੀਤੀ ।
ਸ੍ਰੀਮਤੀ ਮਹਾਜਨ ਨੇ ਕਿਹਾ ਕਿ 5,500 ਐਲਪੀਐਮ (ਲਿਟਰ ਪ੍ਰਤੀ ਮਿੰਟ) ਦੀ ਸਮਰੱਥਾ ਵਾਲੇ 10 ਪੀਐਸਏ ਪਲਾਂਟਾਂ ਵਿੱਚੋਂ, ਦੋ ਅਜਿਹੇ ਪਲਾਂਟਾਂ ‘ਤੇ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਇਸ ਮਹੀਨੇ ਦੇ ਅੰਦਰ ਪੂਰਾ ਹੋ ਜਾਣਗੇ। ਉਨਾਂ ਕਿਹਾ ਕਿ ਸਿਵਲ ਹਸਪਤਾਲ, ਲੁਧਿਆਣਾ ਵਿਖੇ ਪੀਡੀਆਟਿ੍ਰਕ ਇਨਟੈਂਸਿਵ ਕੇਅਰ ਯੂਨਿਟ (ਪੀ.ਆਈ.ਸੀ.ਯੂ.) ਵੀ ਅਗਲੇ ਹਫਤੇ ਤੱਕ ਤਿਆਰ ਹੋ ਜਾਵੇਗਾ।
ਪਹਿਲੀ ਅਤੇ ਦੂਜੀ ਲਹਿਰਾਂ ਨਾਲ ਲੜਾਈ ਵਿੱਚ ਜਲਿਾ ਪ੍ਰਸਾਸਨ, ਲੁਧਿਆਣਾ ਦੇ ਯਤਨਾਂ ਦੀ ਸਲਾਘਾ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਜਲਿੇ ਦੀ 50 ਫੀਸਦੀ ਯੋਗ ਆਬਾਦੀ ਵੱਲੋਂ ਕੋਵਿਡ ਟੀਕਾਕਰਨ ਦੀ ਪਹਿਲੀ ਜਾਂ ਦੋਵੇਂ ਖੁਰਾਕਾਂ ਪ੍ਰਾਪਤ ਕੀਤੀਆਂ ਜਾ ਚੁੱਕੀਆਂ ਹਨ, ਜਿਸ ਸਦਕਾ ਮਹਾਂਮਾਰੀ ਦੀ ਸੰਭਾਵਿਤ ਲਹਿਰ ਨਾਲ ਪ੍ਰਭਾਵਸਾਲੀ ਢੰਗ ਨਾਲ ਲੜਨ ਵਿੱਚ ਮਦਦ ਮਿਲੇਗੀ। ਉਨਾਂ ਇਹ ਵੀ ਕਿਹਾ ਕਿ ਤੀਜੀ ਲਹਿਰ ਨਜਿੱਠਣ ਨਾਲ ਜੰਗੀ ਪੱਧਰ ‘ਤੇ ਸੈਂਪਲਿੰਗ ਕਰਨ ਦੇ ਨਿਰਦੇਸ ਵੀ ਜਾਰੀ ਕੀਤੇ ਗਏ ਹਨ।
ਉਨਾਂ ਇਹ ਵੀ ਕਿਹਾ ਕਿ ਮਹਾਂਮਾਰੀ ਖਿਲਾਫ ਲੜਾਈ ਵਿੱਚ ਇੱਕ ਪ੍ਰਮੁੱਖ ਅੰਸ਼ ਵਜੋਂ ਉਭਰ ਰਹੇ ਨਵੇਂ ਵੈਰੀਐਂਟ ਦੀ ਜਲਦੀ ਪਛਾਣ ਲਈ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐਮ.ਸੀ.ਐਚ.) ਪਟਿਆਲਾ ਵਿਖੇ ਜੀਨੋਮ ਸੀਕੂਐਂਸ ਲੈਬੋਰੇਟਰੀ ਜਲਦੀ ਹੀ ਕੰਮ ਕਰਨਾ ਸੁਰੂ ਕਰ ਦੇਵੇਗੀ।
ਉਪਰੰਤ, ਮੁੱਖ ਸਕੱਤਰ ਨੇ ਲੁਧਿਆਣਾ ਜਲਿੇ ਵਿੱਚ ਤੀਜੀ ਲਹਿਰ ਦੀ ਨਿਗਰਾਨੀ ਲਈ ਡਾਟਾ ਇਕੱਤਰ ਕਰਨ ਲਈ ਇੱਕ ਸਾਫਟਵੇਅਰ ਵੀ ਲਾਂਚ ਕੀਤਾ ਹੈ, ਜਿਸ ਦੀ ਮੋਹਾਲੀ ਤੇ ਗੁਰਦਾਸਪੁਰ ਵਿੱਚ ਜਲਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਮੁੱਖ ਸਕੱਤਰ ਨੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ.ਐਚ.) ਵਿੱਚ ਆਯੋਜਿਤ ‘ਨਮਨ’ ਸਮਾਰੋਹ ਦੌਰਾਨ ਕੋਵਿਡ ਯੋਧਿਆਂ ਨੂੰ ਮਹਾਂਮਾਰੀ ਖਿਲਾਫ ਜੰਗ ਵਿੱਚ ਉਨਾਂ ਦੇ ਅਣਥੱਕ ਯਤਨਾਂ ਨੂੰ ਮਾਨਤਾ ਦਿੰਦੇ ਹੋਏ ਸਨਮਾਨਿਤ ਕੀਤਾ ।
ਕੋਵਿਡ -19 ਮਹਾਂਮਾਰੀ ਦੌਰਾਨ ਮਨੁੱਖਤਾ ਦੀ ਸੇਵਾ ਵਿੱਚ ਮੋਹਰੀ ਭੁਮਿਕਾ ਨਿਭਾਉਣ ਅਤੇ ਨਿਰੰਤਰ ਕੰਮ ਕਰਨ ਲਈ ਮੂਹਰਲੀ ਕਤਾਰ ਦੇ ਯੋਧਿਆਂ ਦੀ ਸਲਾਘਾ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਇਨਾਂ ਯੋਧਿਆਂ ਨੇ ਇਸ ਘਾਤਕ ਵਾਇਰਸ ਤੋਂ ਕੀਮਤੀ ਜਾਨਾਂ ਨੂੰ ਬਚਾਉਣ ਤੋਂ ਇਲਾਵਾ ਕੋਵਿਡ ਖਿਲਾਫ ਲੜਾਈ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਉਨਾਂ ਕਿਹਾ ਕਿ ਇਨਾਂ ਵੱਲੋਂ ਦਿਖਾਈ ਗਈ ਨਿਡਰਤਾ ਹੋਰਨਾਂ ਲਈ ਲੋਕਾਂ ਦੀ ਮਦਦ ਕਰਨ ਅਤੇ ਉਨਾਂ ਨੂੰ ਇਸ ਲਾਗ ਤੋਂ ਬਚਾਉਣ ਲਈ ਇਕ ਪ੍ਰੇਰਨਾਸਰੋਤ ਹੈ। ਉਨਾਂ ਕਿਹਾ ਕਿ ਮਹਾਂਮਾਰੀ ਖਿਲਾਫ ਲੜਾਈ ਸਭ ਤੋਂ ਮੁਸਕਲ ਹੈ ਕਿਉਂਕਿ ਦੁਸਮਣ ਅਦਿੱਖ ਹੈ ਪਰ ਡਾਕਟਰਾਂ, ਪੈਰਾ ਮੈਡੀਕਲ ਸਟਾਫ ਅਤੇ ਸਿਹਤ ਕਰਮਚਾਰੀਆਂ ਵੱਲੋਂ ਨਿਭਾਈਆਂ ਗਈਆਂ ਮਿਸਾਲੀ ਸੇਵਾਵਾਂ ਸਲਾਘਾਯੋਗ ਹਨ।
ਉਨਾਂ ਅੱਗੇ ਕਿਹਾ ਕਿ ਇਹ ਕੋਰੋਨਾ ਯੋਧੇ ਅਸਲ ਨਾਇਕ ਹਨ, ਜਿਨਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਮਹਾਂਮਾਰੀ ਦੀ ਰੋਕਥਾਮ ਵਿੱਚ ਮੋਹਰੀ ਭੂਮਿਕਾ ਨਿਭਾਈ। ਉਨਾਂ ਉਮੀਦ ਜ਼ਾਹਰ ਕੀਤੀ ਕਿ ਕੋਵਿਡ ਯੋਧੇ ਉਦੋਂ ਤੱਕ ਬੇਮਿਸਾਲ ਪ੍ਰਦਰਸਨ ਕਰਦੇ ਰਹਿਣਗੇ ਜਦੋਂ ਤੱਕ ਮਹਾਂਮਾਰੀ ਵਿਰੁੱਧ ਲੜਾਈ ਜਿੱਤੀ ਨਹੀਂ ਜਾਂਦੀ।
ਮੁੱਖ ਸਕੱਤਰ ਨੇ ਕਿਹਾ ਕਿ ਜਦੋਂ ਘਾਤਕ ਵਾਇਰਸ ਤਬਾਹੀ ਮਚਾ ਰਿਹਾ ਸੀ ਉਦੋਂ ਇਨਾਂ ਯੋਧਿਆਂ ਨੇ ਲੋਕਾਂ ਵਿੱਚ ਉਮੀਦ ਜਗਾਈ ਅਤੇ ਮਰੀਜਾਂ ਦੇ ਇਲਾਜ ਵਿੱਚ ਘੰਟਿਆਂਬੱਧੀ ਸਖਤ ਮਿਹਨਤ ਕੀਤੀ। ਉਨਾਂ ਕਿਹਾ ਕਿ ਇਨਾਂ ਦੇ ਕਾਰਨ ਪੰਜਾਬ ਵਿੱਚ ਦੋਵਾਂ ਲਹਿਰਾਂ ਦੌਰਾਨ ਆਉਣ ਵਾਲੇ ਕੋਵਿਡ -19 ਮਰੀਜਾਂ ਵਿੱਚੋਂ ਕਿਸੇ ਨੂੰ ਵੀ ਇਲਾਜ ਤੋਂ ਇਨਕਾਰ ਨਹੀਂ ਕੀਤਾ ਗਿਆ ।
ਉਨਾਂ ਸਮੁੱਚੇ ਹਸਪਤਾਲਾਂ ਨੂੰ ਕੋਵਿਡ -19 ਮਹਾਂਮਾਰੀ ਅਤੇ ਇਸ ਦੀ ਸੰਭਾਵਤ ਤੀਜੀ ਲਹਿਰ ਦੇ ਪ੍ਰਭਾਵਸਾਲੀ ਨਿਯੰਤਰਣ ਅਤੇ ਪ੍ਰਬੰਧਨ ਲਈ ਜਿਿਲਆਂ ਵਿੱਚ ਸਬੰਧਤ ਪ੍ਰਸਾਸਨ ਨਾਲ ਮਿਲ ਕੇ ਕੰਮ ਕਰਨ ਲਈ ਵੀ ਕਿਹਾ।
ਇਸ ਉਪਰੰਤ ਮੁੱਖ ਸਕੱਤਰ ਵੱਲੋਂ ਡੀ.ਐਮ.ਸੀ.ਐਚ. ਵਿੱਚ ਨਵੇਂ ਬਣੇ ਲੜਕਿਆਂ ਦੇ ਹੋਸਟਲ ਦਾ ਉਦਘਾਟਨ ਵੀ ਕੀਤਾ ਗਿਆ। ਉਨਾਂ ਡੀ.ਐਮ.ਸੀ.ਐਚ. ਦੇ ਸਾਲਾਨਾ ਡਿਗਰੀ ਵੰਡ ਸਮਾਰੋਹ ਦੀ ਪ੍ਰਧਾਨਗੀ ਵੀ ਕੀਤੀ ਅਤੇ ਨੌਜਵਾਨ ਗ੍ਰੈਜੂਏਟਜ਼ ਨੂੰ ਡਿਗਰੀਆਂ ਸੌਂਪੀਆਂ। ਉਨਾਂ ਨੌਜਵਾਨ ਡਾਕਟਰਾਂ ਨੂੰ ਇਹ ਸਫਲਤਾ ਪ੍ਰਾਪਤ ਕਰਨ ਲਈ ਮੁਬਾਰਕਬਾਦ ਦਿੰਦਿਆਂ ਉਨਾਂ ਨੂੰ ਮਨੁੱਖਤਾ ਖਾਸ ਕਰਕੇ ਗਰੀਬ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ।
ਕੋਵਿਡ -19 ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਲਈ ਇੱਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਇਸ ਮੌਕੇ ਡਿਪਟੀ ਕਮਿਸਨਰ ਵਰਿੰਦਰ ਕੁਮਾਰ ਸਰਮਾ, ਪੁਲਿਸ ਕਮਿਸਨਰ ਰਾਕੇਸ ਅਗਰਵਾਲ, ਨਗਰ ਨਿਗਮ ਕਮਿਸਨਰ ਪ੍ਰਦੀਪ ਸਭਰਵਾਲ ਅਤੇ ਹੋਰ ਮੌਜੂਦ ਸਨ।
ਡੀ.ਐਮ.ਸੀ., ਸੀ.ਐਮ.ਸੀ., ਓਸਵਾਲ ਹਸਪਤਾਲ, ਐਸ.ਪੀ.ਐਸ. ਹਸਪਤਾਲ, ਫੋਰਟਿਸ ਹਸਪਤਾਲ, ਆਈ.ਐਮ.ਏ. ਲੁਧਿਆਣਾ ਦੇ ਡਾਕਟਰਾਂ, ਡਿਪਟੀ ਡਾਇਰੈਕਟਰ ਡਾ. ਹਿਤੇਂਦਰ ਸੋਹਲ, ਡਾ. ਵਿਵੇਕ ਕਟਾਰੀਆ ਤੋਂ ਇਲਾਵਾ ਜਨਰਲ ਡਿਊਟੀ ਅਸਿਸਟੈਂਟ, ਐਂਬੂਲੈਂਸ ਡਰਾਈਵਰਾਂ, ਸੁਰੱਖਿਆ ਕੰਟਰੋਲ ਰੂਮ ਕਰਮਚਾਰੀਆਂ, ਖੁਰਾਕ ਸੇਵਾਵਾਂ,ਫਿਜੀਓਥੈਰੇਪਿਸਟ, ਨਰਸਿੰਗ ਸਟਾਫ ਅਤੇ ਹੋਰਨਾਂ ਨੂੰ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ।