Connect with us

Punjab

ਸ਼ਾਰਟ ਸਰਕਟ ਨਾਲ ਸਕੂਲ ਦੇ ਪਿੱਛੇ ਪੈਲੀ ਵਿਚ ਨਾੜ ਨੂੰ ਲੱਗੀ ਅੱਗ ਦੇ ਧੂੰਏਂ ਨਾਲ ਸਕੂਲੀ ਬੱਚੇ ਹੋਏ ਬੇਹੋਸ਼ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਹਸਪਤਾਲ ਚੈੱਕਅੱਪ ਕਰਵਾ ਕੇ ਘਰ ਭੇਜਿਆ ਗਿਆ

Published

on

ਬਟਾਲਾ ਰੋਡ ਪਿੰਡ ਚੀਮਾ ਦੇ ਨਜ਼ਦੀਕ ਸਕੂਲ ਲਾਰੈਂਸ ਇੰਟਰਨੈਸ਼ਨਲ ਵਿਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਕਿ ਸਕੂਲ ਦੇ ਪਿੱਛੇ ਲਗਦੀ ਪੈਲੀ ਦੀ ਨਾੜ ਨੂੰ ਸ਼ਾਰਟ ਸਰਕਟ ਨਾਲ ਅੱਗ ਲੱਗਣ ਨਾਲ ਇਨ੍ਹਾਂ ਧੂੰਆਂ ਫੈਲ ਗਿਆ ਕਿ ਸਕੂਲ ਦੇ ਦੱਸ ਬੱਚੇ ਧੂੰਏਂ ਕਾਰਨ ਬੇਹੋਸ਼ ਹੋ ਗਏ। ਟੀਚਰਾਂ ਵੱਲੋਂ ਤੁਰੰਤ ਬੱਚਿਆਂ ਨੂੰ ਬਾਹਰ ਕੱਢ ਕੇ ਤੇ ਉਨ੍ਹਾਂ ਦੀ ਜਾਨ ਬਚਾਈ ਗਈ। ਉੱਥੇ ਹੀ ਕਿਸਾਨ ਨੇ ਕਿਹਾ  ਨਾੜ ਨੂੰ ਅੱਗ ਲੱਗਣ ਨਾਲ ਪੱਚੀ ਤੀਹ ਕਿੱਲੇ ਨਾੜ  ਸੜ ਕੇ ਸਵਾਹ ਹੋ ਗਏ ਹਨ। ਇਸ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ  ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਕੀਤਾ ਜਾਵੇ  ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋਵੇ