Connect with us

Corona Virus

ਮੰਤਰੀਆਂ ਦੀ ਬਗਾਵਤ ਲੈ ਆਈ ਰੰਗ, ਅੱਜ ਦੀ ਕੈਬਨਿਟ ‘ਚ ਕਰਨ ਅਵਤਾਰ ਨਹੀਂ ਦਿਖੇ

Published

on

ਚੰਡੀਗੜ੍ਹ, 11 ਮਈ : ਸ਼ਰਾਬ ਦੇ ਠੇਕੇਦਾਰਾਂ ਨੂੰ ਰਾਹਤ ਦੇਣ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਮੁੱਖ ਸਕੱਤਰ ਦਰਮਿਆਨ ਹੋਏ ਟਕਰਾਅ ਵਿਚ, ਸਰਕਾਰ ਨੇ ਗ੍ਰਹਿ ਸਕੱਤਰ ਸਤੀਸ਼ ਚੰਦਰਾ ਨੂੰ ਅੱਜ ਦੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਥਾਂ ਲੈਣ ਲਈ ਨਿਯੁਕਤ ਕੀਤਾ ਗਿਆ ਹੈ। 

ਦਸ ਦਈਏ ਕਿ ਪੰਜਾਬ ਸਰਕਾਰ ਅਤੇ ਅਫ਼ਸਰਸ਼ਾਹੀ ਵਿੱਚ ਕਾਂਗਰਸ ਸਰਕਾਰ ਦੇ ਬਣਨ ਵੇਲੇ ਤੋਂ ਹੀ ਚਲੀ ਆ ਰਹੀ ਹਉਮੇ ਦੀ ਲੜਾਈ ਹੁਣ ਖੁਲ ਕੇ ਸਾਹਮਣੇ ਆਗਈ ਹੈ। ਸ਼ਨੀਵਾਰ ਨੂੰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਮੀਟਿੰਗ ਦੌਰਾਨ ਕਈ ਮੰਤਰੀਆਂ ਦੀ ਹੋਈ ਤੂੰ-ਤੂੰ, ਮੈਂ-ਮੈਂ ਮੁੱਕਣ ਦਾ ਨਾਮ ਨਹੀਂ ਲੈ ਰਹੀ। ਅੱਜ 2 ਦਿਨ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਗਿੱਦੜਬਾਹਾ ਤੋਂ MLA ਰਾਜਾ ਵੜਿੰਗ ਨੇ ਕਈ ਗੰਭੀਰ ਇਲਜ਼ਾਮ ਮੁੱਖ ਸਕੱਤਰ ਤੇ ਲਾਏ ਹਨ। ਜਿਸਦੇ ਚਲਦਿਆਂ ਅੱਜ ਦੀ ਕੈਬਨਿਟ ਮੀਟਿੰਗ ਚ ਸਤੀਸ਼ ਚੰਦਰਾ ਨੂੰ ਚੀਫ ਸੈਕਟਰੀ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ। 

ਬੇਸ਼ੱਕ , ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ  ਆਪਣੇ “ਹੈਂਕੜ” ਵਿਹਾਰ ਲਈ ਮੰਤਰੀਆਂ ਤੋਂ ਮੁਆਫ਼ੀ ਵੀ ਮੰਗੀ ਪਰ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਉਹਠੰਢੇ ਨਹੀਂ ਹੋਏ ਅਤੇ ਮੀਟਿੰਗ ਹੋਣ ਤੋਂ ਪਹਿਲਾਂ ਹੀ ਖਿੰਡ ਗਈ ਕਿਉਂਕਿ ਅਜੇ ਮੁੱਖ ਮੰਤਰੀ ਨੇ ਮੀਟਿੰਗ ਵਿਚ ਆਉਣਾ ਸੀ .

ਪੰਜਾਬ ਭਵਨ ਚੰਡੀਗੜ੍ਹ ਵਿਚ ਐਕਸਾਈਜ਼ ਨੀਤੀ ਨੂੰ ਸੋਧਣ ਲਈ ਰੱਖੀ ਮੀਟਿੰਗ ਵਿਚ ਸਭ ਤੋਂ ਪਹਿਲਾਂ ਪੰਗਾ ਇਸ ਗੱਲ ਤੇ ਪਿਆ ਕਿ ਮੀਟਿੰਗ ਲਈ ਨਿੱਜੀ ਤੌਰ ਤੇਹਾਜ਼ਰ ਵਜ਼ੀਰਾਂ ਨੂੰ ਮੁੱਖ ਸਕੱਤਰ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕਰਨ ਲੱਗੇ . ਇਸ ਤੇ  ਸੁਖਜਿੰਦਰ ਰੰਧਾਵਾ ਅਤੇ ਇੱਕ ਦੋ ਹੋਰ ਵਜ਼ੀਰਾਂ ਨੇ ਇਤਰਾਜ਼ ਕੀਤਾ ਕਿਜਦੋਂ ਮੰਤਰੀ ਆਏ ਨੇ ਤਾਂ ਮੁੱਖ ਸਕੱਤਰ ਫਿਜ਼ੀਕਲੀ ਕਿਉਂ ਨਹੀਂ ਆ ਸਕਦਾ . ਵਜ਼ੀਰਾਂ ਦੇ ਰੋਸ ਨੂੰ ਦੇਖਦੇ ਹੋਏ ਮੁੱਖ ਸਕੱਤਰ ਨੂੰ ਖੁਦ ਉੱਥੇ ਆਉਣਾ ਪਿਆ .

ਇਸ ਤੋਂ ਬਾਅਦ ਮੁੱਖ ਸਕੱਤਰ ਵੱਲੋਂ ਐਕਸਾਈਜ਼ ਨੀਤੀ ਵਿਚ ਸੋਧਾਂ ਦੀ ਤਜਵੀਜ਼ ਪੇਸ਼ ਕਰਨ ਵੇਲੇ ਜਦੋਂ ਚਰਨਜੀਤ ਚੰਨੀ ਨੇ ਕਿਸੇ ਨੁਕਤੇ ਤੇ  ਇਤਰਾਜ਼ ਕੀਤਾ ਤਾਂ ਉਸਨੂੰ ਮੁੱਖ ਸਕੱਤਰ ਔਖੇ ਭਾਰੇ ਹੋ ਕੇ ਬੋਲੇ ਜਿਸ ਤੇ ਹੰਗਾਮਾ ਹੋ ਗਿਆ . ਸਭ ਤੋ ਪਹਿਲਾਂ ਮਨਪ੍ਰੀਤ ਬਾਦਲ ਨੇ ਮੁੱਖ ਸਕੱਤਰ ਨੂੰ ਆੜੇ ਹੱਥੀ ਲਿਆ ਅਤੇ ਚੰਨੀ ਦਾ ਸਾਥਦਿੱਤਾ . ਦੋਵਾਂ ਧਿਰਾਂ ਵਿਚਕਾਰ ਗਰਮਾ-ਗਰਮੀ ਹੋਣ ਤੇ  ਮਨਪ੍ਰੀਤ ਬਾਦਲ ਰੋਸ ਵਜੋਂ ਮੀਟਿੰਗ ਚੋਂ ਉਠ ਕੇ ਵਾਕ ਆਊਟ ਕਰ ਗਏ . ਇਸ ਤੋਂ ਬਾਅਦ ਵਾਰੋ ਵਾਰੀ ਸਾਰੇਵਜ਼ੀਰ ਗ਼ੁੱਸੇ ‘ਚ ਉਠ ਕੇ ਇਹ ਕਹਿੰਦਿਆਂ ਵਾਕ ਆਊਟ ਕਰ ਗਏ ਕਿ ਉਹ ਅਫ਼ਸਰਸ਼ਾਹੀ ਕੋਲੋਂ ਐਨੇ ਬੇਇੱਜ਼ਤ ਨਹੀਂ ਹੋਣਾ ਚਾਹੁੰਦੇ . ਵਾਕ ਆਊਟ ਕਰਨ ਵਾਲਿਆਂ’ਚ ਸੀਨੀਅਰ ਵਜ਼ੀਰ ਬ੍ਰਹਮ ਮੋਹਿੰਦਰਾ ਵੀ ਸਨ . ਤਿੰਨ ਵਜ਼ੀਰਾਂ ਰਜ਼ੀਆ , ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ ਨੂੰ ਛਡ ਕੇ ਬਾਕੀ ਸਾਰੇ ਵਜ਼ੀਰ ਹਾਜ਼ਰ ਸਨ .

ਇੱਕ ਵਜ਼ੀਰ ਨੇ ਇਹ ਵੀ ਦੱਸਿਆ ਕਿ ਕਦੇ ਵੀ ਕੈਬਿਨੇਟ ਮੀਟਿੰਗ ਸਮੇਂ ਐਨ ਮੌਕੇ ਤੇ ਉਨ੍ਹਾਂ ਨੂੰ ਵ੍ਹਾਟਸ ਐਪ ਤੇ ਹੀ ਐਕਸਾਈਜ਼ ਨੀਤੀ ਦੀ ਸੋਧ ਦੀ ਕਾਪੀ ਮੀਟਿੰਗਵਿਚ ਬੈਠਿਆਂ ਨੂੰ ਦਿੱਤੀ ਗਈ ਸੀ ਜਿਸ ਤੇ ਇਤਰਾਜ਼ ਕੀਤਾ ਸੀ ਉਨ੍ਹਾਂ ਨੇ ਅਜੇ ਇਹ ਪੜ੍ਹੀ ਹੀ ਨਹੀਂ . ਇਸੇ ਲਈ ਮੁੱਖ ਮੰਤਰੀ ਨੇ ਇਹ ਅੱਜ ਤੇ ਪਾ ਕੇ ਕਿਹਾ ਸੀ ਉੱਚਅਫ਼ਸਰ ਪਹਿਲਾਂ ਵਜ਼ੀਰਾਂ ਨਾਲ ਬੈਠ ਕੇ ਇਸ ਬਾਰੇ ਨਿਬੇੜਾ ਕਰ ਲੈਣ ਫੇਰ ਉਹ 2 ਵਜੇ ਮੀਟਿੰਗ ਵਿਚ ਆ ਜਾਣਗੇ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਇਹਮੀਟਿੰਗ ਰੌਲ਼ੇ ਰੱਪੇ ‘ਚ ਹੀ ਖ਼ਤਮ ਹੋ ਗਈ . 

ਬਾਅਦ ਵਿਚ ਸਰਕਾਰੀ ਬੁਲਾਰੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਹੁਣ ਐਕਸਾਈਜ਼ ਨੀਤੀ ‘ਚ ਸੋਧਾਂ ਦਾ ਮਾਮਲਾ ਸੋਮਵਾਰ ਹੋਣ ਵਾਲੀ ਕੈਬਿਨੇਟ ਮੀਟਿੰਗ ਵਿਚਕੀਤਾ ਜਾਵੇਗਾ . ਕੁਝ ਇੱਕ  ਇਹ ਕਹਿੰਦੇ ਵੀ  ਸੁਣੇ  ਗਏ ਕਿ ਇਸ ਤੋਂ ਪਹਿਲਾਂ ਵੀ ਮੁੱਖ ਸਕੱਤਰ ਅਜਿਹਾ ਵਤੀਰਾ ਦਿਖਾ ਚੁੱਕੇ ਹਨ . ਇੱਕ ਹੋਰ ਮੰਤਰੀ ਕਹਿ ਰਿਹਾਸੀ ਕਿ ਉਹ ਮੰਤਰੀਆਂ ਦਾ ਫ਼ੋਨ ਤੱਕ ਨਹੀਂ ਚੁੱਕਦੇ। 

Continue Reading
Click to comment

Leave a Reply

Your email address will not be published. Required fields are marked *