Punjab
ਬਟਾਲਾ ਰੋਡਵੇਜ਼ ਦੇ ਬਸ ਡਿਪੋ ਦਾ ਕੰਡਕਟਰ ਰੋਸ ਵਜੋਂ ਪਾਣੀ ਦੀ ਟੈਂਕੀ ਤੇ ਚੜਿਆ – ਮਾਮਲਾ ਬਸ ਸਫਰ ਚ ਟਿਕਟ ਨਾ ਲੈਣ ਦੇ ਆਰੋਪ ਚ ਹੋਈ ਕਾਰਵਾਈ

ਸਵੇਰੇ ਪੰਜਾਬ ਰੋਡਵੇਜ਼ ਡਿਪੋ ਬਟਾਲਾ ਵਿਖੇ ਉਸ ਵੇਲੇ ਮਾਹੌਲ ਗਰਮਾ ਗਿਆ ਜਦ ਇਕ ਬੱਸ ਕੰਡਕਟਰ ਡਿਪੋ ਚ ਬਣੀ ਪਾਣੀ ਦੀ ਟੈਂਕੀ ਤੇ ਚੜ ਗਿਆ ਉਥੇ ਹੀ ਕੰਡਕਟਰ ਪ੍ਰੀਤਪਾਲ ਸਿੰਘ ਆਪਣੇ ਨਾਲ ਪੈਟਰੋਲ ਦੀ ਬੋਤਲ ਲੈਕੇ ਗਿਆ ਹੈ ਅਤੇ ਉਸ ਵਲੋਂ ਪਾਣੀ ਦੀ ਟੈਂਕੀ ਤੇ ਚੜ ਡਿਪੋ ਅਧਕਾਰੀਆਂ ਨੂੰ ਇਹ ਧਮਕੀ ਦਿਤੀ ਕਿ ਜੇਕਰ ਉਸ ਨੂੰ ਜ਼ਬਰਦਸਤੀ ਉਤਾਰਿਆ ਗਿਆ ਤਾ ਉਹ ਆਤਮਹੱਤਿਆ ਕਰ ਲਾਵੇਗਾ | ਮਾਮਲਾ ਹੈ ਕੰਟ੍ਰੈਕਟ ਤੇ ਭਰਤੀ ਪ੍ਰੀਤਪਾਲ ਸਿੰਘ ਤੇ ਆਪਣੀ ਡਿਊਟੀ ਦੇ ਦੌਰਾਨ ਬਸ ਚ ਸਫਰ ਕਰ ਰਹੀਆਂ ਦੋ ਸਵਾਰੀਆਂ ਦੀ ਟਿਕਟ ਨਾ ਕੱਟਣ ਅਤੇ ਉਸ ਤੋਂ ਬਾਅਦ ਚੈਕਿੰਗ ਸਟਾਫ ਨਾਲ ਬਦਸੁਲਾਕੀ ਕਰਨ ਦੇ ਆਰੋਪ ਤਹਿਤ ਵਿਭਾਗ ਵਲੋਂ ਉਸ ਨੂੰ ਡਿਊਟੀ ਤੋਂ ਫਾਰਗ ਕਰ ਉਸ ਖਿਲਾਫ ਵਿਭਾਗੀ ਕਾਰਵਾਈ ਕੀਤੀ ਗਈ ਹੈ |
ਉਥੇ ਹੀ ਪਨਬੱਸ ਅਤੇ ਪੀਅਰਟੀਸੀ ਮੁਲਾਜਿਮ ਜਥੇਬੰਦੀ ਦੇ ਡਿਪੋ ਪ੍ਰਧਾਨ ਪਰਮਜੀਤ ਸਿੰਘ ਕੋਹਾੜ ਨੇ ਦੱਸਿਆ ਕਿ ਪ੍ਰੀਤਪਾਲ ਸਿੰਘ ਆਊਟ ਸੌਰਸ ਤੇ ਭਰਤੀ ਕੰਡਕਟਰ ਹੈ ਉਹ 1 ਨਵੰਬਰ ਨੂੰ ਚੰਡੀਗੜ੍ਹ ਰੌਟ ਤੇ ਡਿਊਟੀ ਤੇ ਸੀ ਅਤੇ ਆਪਣੀ ਡਿਊਟੀ ਦੇ ਦੌਰਾਨ ਬਸ ਚ ਸਫਰ ਕਰ ਰਹੀਆਂ ਦੋ ਸਵਾਰੀਆਂ ਦੀ ਟਿਕਟ ਨਾ ਕੱਟਣ ਦੇ ਆਰੋਪ ਹੇਠ ਉਸ ਦੀ ਕੋਈ ਸੁਣਵਾਈ ਕੀਤੇ ਬਿਨਾ ਚੇਕਿੰਗ ਟੀਮ ਵਲੋਂ ਰਿਪੋਰਟ ਕਰ ਵਿਭਾਗੀ ਕਾਰਵਾਈ ਕੀਤੀ ਗਈ ਹੈ ਅਤੇ ਜਦਕਿ ਉਹ ਖੁਦ ਨੂੰ ਬੇਕਾਸੁਰ ਸਪਸ਼ਟ ਕਰਦਾ ਪੰਜਾਬ ਰੋਡਵੇਜ਼ ਡਿਪੋ ਬਟਾਲਾ ਦੇ ਅੰਦਰ ਬਣੀ ਪਾਣੀ ਦੀ ਟੈਂਕੀ ਤੇ ਚੜ ਗਿਆ ਹੈ ਅਤੇ ਇਨਸਾਫ ਦੀ ਮੰਗ ਕਰਦੇ ਹੋਏ ਆਤਮਹੱਤਿਆ ਕਰਨ ਦੀ ਗੱਲ ਕਰ ਰਿਹਾ ਹੈ |
ਉਧਰ ਪੰਜਾਬ ਰੋਡਵੇਜ਼ ਡਿਪੋ ਦੇ ਜੀਐਮ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਚੈਕਿੰਗ ਟੀਮ ਵਲੋਂ ਵਲੋਂ ਮੌਕੇ ਤੇ ਪਹੁਚ ਰਿਪੋਰਟ ਤਿਆਰ ਕੀਤੀ ਗਈ ਹੈ ਅਤੇ ਜਦਕਿ ਉਕਤ ਕੰਡਕਟਰ ਨੇ ਜਿਥੇ ਆਪਣੀ ਡਿਊਟੀ ਚ ਕੁਤਾਹੀ ਕੀਤੀ ਉਥੇ ਹੀ ਸਵਾਰੀਆਂ ਅਤੇ ਚੈਕਿੰਗ ਟੀਮ ਨਾਲ ਬਾਦਸੁਲਾਕੀ ਕੀਤੀ ਗਈ ਸੀ ਅਤੇ ਉਸ ਖਿਲਾਫ ਉਸ ਅਨੁਸਾਰ ਹੀ ਵਿਭਾਗੀ ਕਾਰਵਾਈ ਕੀਤੀ ਗਈ ਹੈ ਅਤੇ ਜਦਕਿ ਹੁਣ ਜੋ ਅੱਜ ਉਹ ਰੋਸ ਵਜੋਂ ਟੈਂਕੀ ਤੇ ਚੜਿਆ ਹੈ ਉਹ ਗ਼ਲਤ ਹੈ ਕਿਉਕਿ ਉਹ ਗ਼ਲਤ ਢੰਗ ਨਾਲ ਦਬਾਵ ਬਣਾਉਣਾ ਚਾਹ ਰਿਹਾ ਹੈ |