Connect with us

Punjab

ਪੈਟਰੋਲੋ-ਡੀਜ਼ਲ ਅਤੇ ਰਸੋਈ ਗੈਸ ਦੀਆਂ ਵੱਧਦੀ ਕੀਮਤਾਂ ਦੇ ਵਿਰੋਧ ਚ ਕਾਂਗਰਸ ਪਾਰਟੀ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ । ਜਿਸਦੀ ਅਗਵਾਈ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕੀਤੀ

Published

on

ਆਪਣੇ ਹਲਕੇ ਅੰਮ੍ਰਿਤਸਰ ਪੂਰਬੀ ਦੇ ਨਾਲ ਪੂਰੇ ਪੰਜਾਬ ਚ ਅਸਤਿਤਵ ਦੀ ਲੜਾਈ ਲੜ ਰਹੇ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਪਾਰਟੀ ਅੰਦਰ ਮੌਜੂਦ ਆਪਣੇ ਵਿਰੋਧੀਆਂ ਖਿਲਾਫ ਦਹਾੜ ਲਗਾਈ ਹੈ ।ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਨੇ ਆਪਣੇ ‘ਤੇ ਹੋ ਰਹੇ ਹਮਲਿਆਂ ਦਾ ਜਵਾਬ ਦਿੱਤਾ ਹੈ ।ਸਿੱਧੂ ਦਾ ਕਹਿਣਾ ਹੈ ਕਿ ਜਲਦ ਹੀ ਪਾਰਟੀ ਚੋਂ ਗੰਦ ਕੱਘ ਦਿੱਤਾ ਜਾਵੇਗਾ ।

ਮਾੜੇ ਲੋਕਾਂ ਦੇ ਜਾਣ ਤੋਂ ਬਾਅਦ ਕਾਂਗਰਸ ਇਕ ਵਾਰ ਫਿਰ ਤੋਂ ਸਾਫ ਸੁਥਰੀ ਪਾਰਟੀ ਬਣ ਜਾਵੇਗੀ ।ਗਧੇ ਅਤੇ ਦੇਸੀ ਘੌੜੇ ਵਰਗੇ ਸ਼ਬਦਾਂ ਦਾ ਜਵਾਬ ਦਿੰਦਿਆਂ ਸਿੱਧੂ ਨੇ ਆਪਣੇ ਆਪ ਨੂੰ ‘ਹਾਥੀ’ ਦੱਸਿਆ ਹੈ ।

ਸਿੱਧੂ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨ ਚ ਹਿੱਸਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਇਸ ਮੌਕੇ ਓ.ਪੀ ਸੋਨੀ ਸਮੇਤ ਕਈ ਕਾਂਗਰਸੀ ਨੇਤਾ ਉਨ੍ਹਾਂ ਨਾਲ ਸਨ ।

ਪੈਟਰੋਲੋ-ਡੀਜ਼ਲ ਅਤੇ ਰਸੋਈ ਗੈਸ ਦੀਆਂ ਵੱਧਦੀ ਕੀਮਤਾਂ ਦੇ ਵਿਰੋਧ ਚ ਕਾਂਗਰਸ ਪਾਰਟੀ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ । ਜਿਸਦੀ ਅਗਵਾਈ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕੀਤੀ ।ਕੇਂਦਰ ਸਰਕਾਰ ‘ਤੇ ਹਮਲੇ ਕਰਣ ਦੇ ਨਾਲ ਹੀ ਸਿੱਧੂ ਕਾਂਗਰਸ ਪਾਰਟੀ ਅੰਦਰ ਮੌਜੁਦ ਆਪਣੇ ਦੁਸ਼ਮਨਾਂ ਨੂੰ ਨਹੀਂ ਭੁੱਲੇ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਫੌੜੇ ਚੋਂ ਪੀਕ ਕੱਢ ਕੇ ਉਸ ਨੂੰ ਸਾਫ ਕਰ ਦਿੱਤਾ ਜਾਂਦਾ ਹੈ ।ਉਸੇ ਤਰ੍ਹਾਂ ਕਾਂਗਰਸ ਚੋਂ ਵੀ ਗੰਦ ਕੱਢ ਦਿੱਤਾ ਜਾਵੇਗਾ ।

ਹਾਈਕਮਾਨ ਸੱਭ ‘ਤੇ ਨਜ਼ਰ ਰੱਖ ਰਹੀ ਹੈ ।ਦੇਸੀ ਘੋੜੇ ੳਤੇ ਗਧੇ ਵਰਗੇ ਬਿਆਨਾ ਦੇ ਚਰਚਾ ਵਿੱਚ ਰਹਿਣ ‘ਤੇ ਸਿੱਧੂ ਨੇ ਵੀ ਬਗੈਰ ਕਿਸੇ ਦਾ ਨਾਂ ਲਏ ਬਗੈਰ ਆਪਣੇ ਆਪ ਨੂੰ ਹਾਥੀ ਦੱਸਿਆ ।ਉਨ੍ਹਾਂ ਕਿਹਾ ਕਿ ਜਦੋਂ ਹਾਥੀ ਚਲਦਾ ਹੈ ਤਾਂ ਮਿੱਟੀ ਉੜਦੀ ਹੀ ਹੈ ।ਸਿੱਧੂ ਨੇ ਆਪਣੇ ਆਪ ਨੂੰ ਇਮਾਨਦਾਰ ਕਾਂਗਰਸੀ ਦੱਸਿਆ ।