Delhi
ਦਿੱਲੀ ਦੇ OYO ਹੋਟਲ ‘ਚ ਜੋੜੇ ਨੇ ਚੁੱਕਿਆ ਖੌਫ਼ਨਾਕ ਕਦਮ
28 ਅਕਤੂਬਰ 2023: ਰਾਜਧਾਨੀ ਦਿੱਲੀ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਜੋੜੇ ਦੀ ਸ਼ੱਕੀ ਹਾਲਤ ‘ਚ ਲਾਸ਼ ਮਿਲੀ। ਦਰਅਸਲ, ਦਿੱਲੀ ਦੇ ਜਾਫਰਾਬਾਦ ਥਾਣਾ ਖੇਤਰ ਦੇ ਮੌਜਪੁਰ ਮੈਟਰੋ ਸਟੇਸ਼ਨ ਦੇ ਕੋਲ ਓਯੋ ਕਿੰਗ ਸਟੇ ਨਾਮ ਦੇ ਇੱਕ ਹੋਟਲ ਵਿੱਚ ਇੱਕ ਪ੍ਰੇਮੀ ਨੇ ਪਹਿਲਾਂ ਆਪਣੀ ਪ੍ਰੇਮਿਕਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਪ੍ਰੇਮੀ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ।
ਜਾਣਕਾਰੀ ਮੁਤਾਬਕ ਮੌਜਪੁਰ ਮੈਟਰੋ ਸਟੇਸ਼ਨ ਨੇੜੇ ਓਯੋ ਕਿੰਗ ਸਟੇ ਹੋਟਲ ‘ਚ ਇਕ ਜੋੜਾ ਜਦੋਂ ਚੈਕਿੰਗ ਦੇ ਸਮੇਂ ਕਮਰੇ ‘ਚੋਂ ਬਾਹਰ ਨਹੀਂ ਆਇਆ ਤਾਂ ਹੋਟਲ ਸਟਾਫ ਨੇ ਪੁਲਸ ਨੂੰ ਸੂਚਨਾ ਦਿੱਤੀ। ਜਦੋਂ ਹੋਟਲ ਸਟਾਫ਼ ਨੇ ਪੁਲਿਸ ਦੇ ਸਾਹਮਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੋਵੇਂ ਜੋੜੇ ਮ੍ਰਿਤਕ ਪਾਏ ਗਏ। 27 ਸਾਲਾ ਔਰਤ ਆਇਸ਼ਾ ਦੀ ਲਾਸ਼ ਹੋਟਲ ਦੀ ਤੀਸਰੀ ਮੰਜ਼ਿਲ ‘ਤੇ ਕਮਰੇ ‘ਚ ਬੈੱਡ ‘ਤੇ ਪਈ ਮਿਲੀ, ਜਦਕਿ ਉਸ ਦੇ ਪ੍ਰੇਮੀ ਦੀ ਲਾਸ਼ ਕਮਰੇ ‘ਚ ਪੱਖੇ ਨਾਲ ਲਟਕਦੀ ਮਿਲੀ।
ਹੋਟਲ ਸਟਾਫ਼ ਅਨੁਸਾਰ ਜੋੜਾ ਦੁਪਹਿਰ 1 ਵਜੇ ਦੇ ਕਰੀਬ ਹੋਟਲ ਪਹੁੰਚਿਆ ਸੀ ਅਤੇ 4 ਘੰਟੇ ਤੱਕ ਕਮਰਾ ਬੁੱਕ ਕਰਵਾ ਲਿਆ ਸੀ ਪਰ ਜਦੋਂ ਰਾਤ 8 ਵਜੇ ਤੱਕ ਜੋੜਾ ਕਮਰੇ ਤੋਂ ਬਾਹਰ ਨਹੀਂ ਆਇਆ ਤਾਂ ਸਟਾਫ਼ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਅਤੇ ਅੰਦਰੋਂ ਰੌਲਾ ਸੁਣਿਆ। ਮੌਕੇ ਤੋਂ ਪੁਲਿਸ ਨੂੰ ਮਿਲੇ ਸੁਸਾਈਡ ਨੋਟ ‘ਤੇ ਲਿਖਿਆ ਸੀ-ਅਸੀਂ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜੀਟੀਬੀ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ ਹੈ।
ਉੱਤਰ ਪੂਰਬੀ ਦਿੱਲੀ ਦੇ ਡੀਸੀਪੀ ਡਾਕਟਰ ਜੋਏ ਟਿਰਕੀ ਦੇ ਅਨੁਸਾਰ, ਜੋੜੇ ਦੀ ਪਛਾਣ 28 ਸਾਲਾ ਸੋਰਾਬ ਵਜੋਂ ਹੋਈ ਹੈ, ਜੋ ਮੇਰਠ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਜਦੋਂ ਕਿ ਮ੍ਰਿਤਕ ਔਰਤ 27 ਸਾਲਾ ਆਇਸ਼ਾ ਸੀ, ਜੋ ਪਹਿਲਾਂ ਹੀ ਵਿਆਹੀ ਹੋਈ ਸੀ ਅਤੇ ਦੋ ਬੱਚੇ ਸਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮ੍ਰਿਤਕਾ ਦਾ ਪਤੀ ਵਪਾਰੀ ਹੈ। ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।