Punjab
ਕ੍ਰੈਡਿਟ ਕਾਰਡ ਨਹੀ ਵਰਤਿਆ ਪਰ ਨਿਕਲ ਗਏ ਪੈਸੇ

ਪੈਸੇ ਨਿਕਲਣ ਦਾ ਮੈਸੇਜ ਆਉਣ ਤੇ ਦੁਕਾਨਦਾਰ ਨੂੰ ਪਈ ਹੱਥਾਂ ਪੈਰਾਂ ਦੀ
ਤੁਰੰਤ ਬੈਕ ਜਾਕੇ ਕਢਵਾਈ ਸਟੇਟਮੈਂਟ
ਸਾਈਬਰ ਕਰਾਈਮ ਨੂੰ ਦਿੱਤੀ ਸ਼ਿਕਾਇਤ
26 ਨਵੰਬਰ 2023: ਭਾਰਤ ਸਰਕਾਰ ਵੱਲੋਂ ਲਗਾਤਾਰ ਡਿਜਿਟਲਾਈਜ ਨੂੰ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਸਾਰੀ ਦੁਨੀਆਂ ਵਿੱਚ ਡਿਜੀਟਲ ਕਰਨ ਦੀ ਗੱਲ ਕੀਤੀ ਗਈ ਆ ਪਰ ਕਿਤੇ ਨਾ ਕਿਤੇ ਫਰਾਡ ਕਰਨ ਵਾਲੇ ਲੋਕ ਇਸ ਚੀਜ਼ ਦੀ ਦੁਰਵਰਤੋਂ ਕਰਦੇ ਹੋਏ ਲੋਕਾਂ ਦੇ ਨਾਲ ਠੱਗੀ ਕਰ ਰਹੇ ਹਨ, ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਰਹਿਣ ਵਾਲੇ ਰਜੇਸ਼ ਕੁਮਾਰ ਨਾਲ ਵੀ ਸ਼ਰਾਰਤੀ ਲੋਕਾਂ ਵੱਲੋਂ ਫਰਾਡ ਕੀਤਾ ਗਿਆ ਹੈ ,ਬੀਤੇ ਦਿਨੀ ਰਜੇਸ਼ ਕੁਮਾਰ ਵੱਲੋਂ ਇੱਕ ਆਪਣਾ ਪ੍ਰਾਈਵੇਟ ਬੈਂਕ ਤੋਂ ਕਰੈਡਿਟ ਕਾਰਡ ਇਸ਼ੂ ਕਰਵਾਇਆ ਗਿਆ ਸੀ ਪਰ ਲਗਾਤਾਰ ਉਸ ਨੂੰ ਨਾ ਵਰਤੋਂ ਕਰਨ ਦੇ ਬਾਵਜੂਦ ਵੀ ਉਸ ਦੇ ਖਾਤੇ ਵਿੱਚੋਂ 94491 ਰੁਪਏ ਨਿਕਲ ਗਏ|
ਇਸ ਮੌਕੇ ਤੇ ਰਜੇਸ਼ ਕੁਮਾਰ ਨੇ ਕਿਹਾ ਕਿ ਮੈਨੂੰ ਇੱਕ ਮੈਸੇਜ ਆਇਆ ਕਿ ਤੁਹਾਡੇ ਕ੍ਰੈਡਿਟ ਕਾਰਡ ਦਾ ਬੈਲੈਂਸ ਮਾਈਨਸ ਵਿੱਚ ਚਲਾ ਗਿਆ ਹੈ ਤਾਂ ਮੈਂ ਤੁਰੰਤ ਬੈਂਕ ਨਾਲ ਸੰਪਰਕ ਕੀਤਾ ਤਾਂ ਬੈਂਕ ਅਧਿਕਾਰੀਆਂ ਨੇ ਸਟੇਟਮੈਂਟ ਕੱਢ ਕੇ ਦੱਸਿਆ ਕਿ ਤੁਸੀਂ 94ਹਜਾਰ ਰੁਪਆ ਕਿਸੇ ਨੂੰ ਪੋਸਟ ਕਰ ਦਿੱਤਾ ਹੈ ਹੈ ਤਾਂ ਮੈਂ ਇਹ ਪੈਸੇ ਕਿਸੇ ਨੂੰ ਵੀ ਭੇਜੇ ਨਹੀਂ ਪਰ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਮੇਰੇ ਨਾਲ ਇਹ ਠੱਗੀ ਹੋ ਗਈ ਹੈ ਤੇ ਮੈਂ ਇਸ ਦੀ ਕੰਪਲੇਂਟ ਐਸਐਸਪੀ ਦਿਹਾਤੀ ਅੰਮ੍ਰਿਤਸਰ ਨੂੰ ਕੀਤੀ ਤੇ ਉਹਨਾਂ ਵੱਲੋਂ ਮੇਰੀ ਬੇਨਤੀ ਨੂੰ ਸੁਣਦਿਆਂ ਹੋਇਆ ਇਸ ਨੂੰ ਸਾਈਬਰ ਕ੍ਰਾਈਮ ਕੋਲ ਭੇਜ ਦਿੱਤਾ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਜਲਦੀ ਹੀ ਤੁਹਾਡੇ ਪੈਸਿਆਂ ਵਾਪਸ ਕਰਵਾਏ ਜਾਣਗੇ ਤੇ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਅਜਿਹੇ ਅੰਸਰਾਂ ਉੱਤੇ ਬਣਦੀ ਹੋਈ ਕਾਰਵਾਈ ਕੀਤੀ ਜਾਵੇ ਜੋ ਕਿ ਸਾਨੂੰ ਇਨਸਾਫ ਮਿਲ ਸਕੇ ਅਤੇ ਅਹਾਗ ਕੋਈ ਹੋਰ ਦੁਕਾਨਦਾਰ ਠੱਗਿਆ ਨਾ ਜਾਵੇ\