Punjab
16 ਦਿਨਾਂ ਬਾਅਦ ਕੈਨੇਡਾ ਤੋਂ ਗੁਰਦਾਸਪੁਰ ਪਹੁੰਚੇ ਰਜਤ ਮਹਿਰਾ ਕੌਸ਼ਲ ਦੀ ਮ੍ਰਿਤਕ ਦੇਹ..

5 AUGUST 2023: ਰਜਤ ਮਹਿਰਾ ਪੁੱਤਰ ਅਸ਼ਵਨੀ ਮਹਿਰਾ ਜੋ ਕਿ 26 ਜੁਲਾਈ ਨੂੰ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਤੋਂ ਕੈਨੇਡਾ ਪੜ੍ਹਨ ਲਈ ਗਿਆ ਸੀ, ਜਿਸਦੀ ਕੈਨੇਡਾ ‘ਚ 21 ਦਿਨਾਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਅੱਜ 16 ਦਿਨਾਂ ਬਾਅਦ ਗੁਰਦਾਸਪੁਰ ‘ਚ ਉਨ੍ਹਾਂ ਦੇ ਘਰ ਪਹੁੰਚੀ। .ਜਿਨ੍ਹਾਂ ਦਾ ਅੰਤਿਮ ਸੰਸਕਾਰ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਕੀਤਾ ਗਿਆ, ਰਜਤ ਮਹਿਰਾ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਪਰਿਵਾਰ ਅਤੇ ਭੈਣਾਂ ਦੀ ਤਰਫੋਂ ਉਨ੍ਹਾਂ ਨੂੰ ਸੇਹਰਾ ਸਜਾਇਆ ਗਿਆ। ਜਦਕਿ ਭੈਣਾਂ ਨੇ ਰੱਖੜੀ ਬੰਧਨ ਦੀ ਰਸਮ ਵੀ ਨਿਭਾਈ। ਮ੍ਰਿਤਕ ਦੇ ਪਿਤਾ ਅਸ਼ਵਨੀ ਮਹਿਰਾ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦਾ ਲੜਕਾ 26 ਜੁਲਾਈ ਨੂੰ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਪੜ੍ਹਨ ਗਿਆ ਸੀ|