India
ਸੁਸ਼ਾਂਤ ਸਿੰਘ ਰਾਜਪੂਤ ਦੀ ਭਾਬੀ ਦਾ ਹੋਇਆ ਦਿਹਾਂਤ, ਮੌਤ ਦਾ ਸਦਮਾ ਨਹੀਂ ਸਹਿ ਸਕੇ
ਚੰਡੀਗੜ੍ਹ, 16 ਜੂਨ : ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੇ ਫ਼ਿਲਮ ਇੰਡਸਟਰੀ ਵਿਚ ਸਥਾਈ ਤੌਰ ‘ਤੇ ਕਮੀ ਛੱਡ ਦਿੱਤੀ ਹੈ। ਬਾਲੀਵੁੱਡ ਨੇ ਬਹੁਤ ਛੋਟੀ ਉਮਰੇ ਇੱਕ ਮਸ਼ਹੂਰ ਅਦਾਕਾਰ ਨੂੰ ਗੁਆ ਦਿੱਤਾ ਹੈ। ਰਿਪੋਰਟਾਂ ਅਨੁਸਾਰ ਸੁਸ਼ਾਂਤ ਨੇ ਆਪਣੀ ਰਿਹਾਇਸ਼ ਵਿੱਚ ਖੁਦਕੁਸ਼ੀ ਕੀਤੀ ਅਤੇ ਹੁਣ, ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਸੁਸ਼ਾਂਤ ਦੇ ਚਚੇਰੇ ਭਰਾ ਦੀ ਪਤਨੀ ਸੁਧਾ ਦੇਵੀ ਦਾ ਬਿਹਾਰ ਦੇ ਪੂਰਨਿਆ ਵਿਖੇ ਉਸਦਾ ਦੇਹਾਂਤ ਹੋ ਗਿਆ ਹੈ। ਦਸ ਦਈਏ ਕਿ ਉਹ ਅਭਿਨੇਤਾ ਦਾ ਘਾਟਾ ਨਹੀਂ ਸਹਿ ਸਕੇ ਜਿਸ ਕਾਰਨ ਉਹ ਸਦਮੇ ਵਿੱਚ ਹੀ ਆਪਣਾ ਜਾਨ ਗੁਆਹ ਬੈਠੇ।
ਸੁਸ਼ਾਂਤ ਦਾ ਅੰਤਿਮ ਸੰਸਕਾਰ ਕੱਲ ਮੁੰਬਈ ਵਿੱਚ ਕੀਤਾ ਗਿਆ, ਉਸਨੇ ਆਪਣਾ ਆਖਰੀ ਸਾਹ ਆਪਣੇ ਮੁੰਬਈ ਵਾਲੇ ਘਰ ‘ਚ ਲਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਸ਼ਾਂਤ ਦੀ ਖ਼ੁਦਕੁਸ਼ੀ ਬਾਰੇ ਪਤਾ ਲੱਗਣ ਤੋਂ ਬਾਅਦ ਉਸਦੀ ਭਾਬੀ ਨੇ ਖਾਣਾ ਤੱਕ ਵੀ ਬੰਦ ਕਰ ਦਿੱਤਾ ਸੀ। ਇਸ ਦੌਰਾਨ ਸੁਸ਼ਾਂਤ ਦੇ ਦੇਹਾਂਤ ‘ਤੇ ਸੋਗ ਮਨਾਉਣ ਲਈ ਬਹੁਤ ਸਾਰੇ ਸੈਲੀਬ੍ਰਿਟੀਜ਼ ਨੇ ਲਾਈਵ ਹੋਕੇ ਸੋਸ਼ਲ ਮੀਡੀਆ’ ਤੇ ਰੋਸ ਜਤਾਇਆ। ਸੁਸ਼ਾਂਤ ਦੇ ਅੰਤਿਮ ਸੰਸਕਾਰ ਵਿੱਚ ਅਭਿਨੇਤਰੀ ਸ਼ਰਧਾ ਕਪੂਰ, ਕ੍ਰਿਤੀ ਸਨਨ, ਰਣਵੀਰ ਸ਼ੋਰੀ ਅਤੇ ਹੋਰ ਕਈ ਮੁੰਬਈ ਵਿਚ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਏ ਸਨ। ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਆਖਰੀ ਵਾਰ ਨਿਤੇਸ਼ ਤਿਵਾੜੀ ਦੀ ਫਿਲਮ ‘ਛਿਛੋਰੇ’ ਵਿਚ ਦਿਖਾਈ ਦਿੱਤੇ ਸੀ। ਇਸ ਨੂੰ ਦਰਸ਼ਕਾਂ ਦੁਆਰਾ ਬਹੁਤ ਪਸੰਦ ਅਤੇ ਪਿਆਰ ਮਿਲਿਆ ਸੀ।