Connect with us

Corona Virus

ਅੰਮ੍ਰਿਤਸਰ ‘ਚ ਡਾਕਟਰਾਂ ਦੀਆਂ ਮੰਗਾ ਨੂੰ ਕੀਤਾ ਜਾਵੇਗਾ ਪੂਰਾ

Published

on

ਅੰਮ੍ਰਿਤਸਰ, ਮਲਕੀਤ ਸਿੰਘ, 6 ਅਪ੍ਰੈਲ :  ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਜਿੱਥੇ ਕੋਰੋਨਾ ਦੇ ਮਰੀਜ਼ਾ ਦਾ ਇਲਾਜ਼ ਕੀਤਾ ਜਾ ਰਿਹਾ ਹੈ, ਉੱਥੇ ਹੀ ਲੋਕਾਂ ਦਾ ਵਿਸ਼ਵਾਸ ਵੀ ਖਤਮ ਹੁੰਦਾ ਦਿਖ ਰਿਹਾ, ਜਦੋ ਸਾਬਕਾ ਹਜੂਰੀ ਰਾਗੀ  ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਤੋ ਬਾਅਦ ਵਾਇਰਲ ਹੁਈ ਆਡੀਓ ਦੇ ਨਾਲ  ਪ੍ਰਬੰਧਾ ਤੇ ਕਈ ਵੱਡੇ ਸਵਾਲ ਖੜੇ ਹੁਏ ਸਨ , ਇਸ ਵਿੱਚ ਹੁਣ ਅੰਮ੍ਰਿਤਸਰ ਦੇ ਐਮ. ਪੀ ਨੇ ਇਕ ਕੌਸ਼ਿਸ਼ ਕੀਤੀ ਹੈ ਕਿ ਉਹਨਾ ਵਲੋਂ ਹਸਪਤਾਲ ਦੇ ਸਟਾਫ਼ ਨੂੰ ਜ਼ਰੂਰੀ  ਚੀਜ਼ਾਂ ਦੇਣ ਦਾ ਫੈਸਲਾ ਲਿਆ ਗਿਆ। ਇਸ ਹਸਪਤਾਲ ਦੇ ਵਿੱਚ ਲੰਬੇ ਸਮੇਂ ਤੋ ਨਰਸਾ ਅਤੇ ਡਾਕਟਰਾਂ ਵਲੋਂ ਹੜਤਾਲ ਵੀ ਕੀਤੀ ਜਾ ਰਹੀ  ਸੀ। ਜਿਸ ਨੂੰ ਦੇਖਦੇ ਹੋਏ ਐਮ. ਪੀ ਗੁਰਜੀਤ ਸਿੰਘ ਨੇ ਲੋਕਾ ਨੂੰ ਇਹ ਭਰੋਸਾ ਦਿੱਤਾ ਹੈ ਕਿ ਉਹਨਾਂ ਵਲੋਂ ਸਾਰੇ ਕੰਮ ਕੀਤੇ ਜਾਣਗੇ ਅਤੇ ਕਿਹਾ ਹੈ ਕਿ ਪ੍ਰਬੰਧਾ ਦੇ ਵਿੱਚ ਹੀ ਘਾਟ ਹੈ ਜਿਸ ਕਰਕੇ ਇਸ ਤਰੀਕੇ  ਦੀਆਂ ਕਮੀਆਂ ਦਿਖਾਈ ਦੇ ਰਹੀਆ ਹਨ। ਇਸ ਮੌਕੇ ਨਰਸਾ ਵਲੋ ਵੀ ਕਿਹਾ ਗਿਆ ਹੈ ਕਿ ਉਹਨਾਂ ਦੀ ਮੰਗਾ ਨੂੰ ਵੀ ਪੂਰਾ ਨਹੀ ਕੀਤਾ ਜਾ ਰਿਹਾ।