Punjab
ਸ਼ਹੀਦ ਦੇ ਪਰਿਵਾਰ ਦੀ ਮੰਗ, ਸਰਕਾਰ ਲੱਭੇ ਅਜਿਹਾ ਤਰੀਕਾ ਮਾਂਵਾਂ ਦੇ ਪੁੱਤ ਨਾ ਹੋਣ ਸ਼ਹੀਦੀ

ਸਂਗਰੂਰ, 04 ਜੁਲਾਈ (ਵਿਨੋਦ ਗੋਇਆ): ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੇਹ ਦਾ ਦੌਰਾ ਕੀਤਾ, ਜਿਥੇ ਉਹ ਸੈਨਿਕਾਂ ਦਾ ਮਨੋਬਲ ਉੱਚਾ ਕਰਨ ਗਏ ਅਤੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਪ੍ਰਧਾਨ ਮੰਤਰੀ ਦੀ ਲੇਹ ਫੇਰੀ ਮੌਕੇ ਬੋਲਦਿਆਂ ਸੰਗਰੂਰ ਦੇ ਪਿੰਡ ਟੋਲਾ ਬੱਲ ਦੇ ਸ਼ਹੀਦ ਜਵਾਨ ਗੁਰਵਿੰਦਰ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਇੱਕ ਚੰਗਾ ਉਪਰਾਲਾ ਹੈ ਕਿ ਨਰਿੰਦਰ ਮੋਦੀ ਫੌਜੀਆਂ ਵਿਚ ਗਏ , ਉਨ੍ਹਾਂ ਨੂੰ ਉਤਸ਼ਾਹ ਮਿਲੇਗਾ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਡਾ ਬੇਟਾ ਚਲਾ ਗਿਆ ਹੈ। ਪਰ ਕਿਸੇ ਹੋਰ ਮਾਂ ਦਾ ਪੁੱਤਰ ਨਹੀਂ ਜਾਣਾ ਚਾਹੀਦਾ, ਇਸ ਲਈ ਜਾਂ ਤਾਂ ਦੁਸ਼ਮਣ ਦੇਸ਼ ਨਾਲ ਗੱਲਬਾਤ ਕਰਕੇ ਮਸਲਾ ਹੱਲ ਕੀਤਾ ਜਾਣਾ ਚਾਹੀਦਾ ਹੈ, ਜੇ ਨਹੀਂ ਤਾਂ ਦੁਸ਼ਮਣ ਨੂੰ ਹਰ ਰੋਜ਼ ਢੁਕਵਾਂ ਜਵਾਬ ਦਿੱਤਾ ਜਾਣਾ ਚਾਹੀਦਾ ਹੈ।” ਸਾਡੇ ਪੁੱਤਰਾਂ ਨੂੰ ਸ਼ਹੀਦ ਨਹੀਂ ਕੀਤਾ ਜਾਣਾ ਚਾਹੀਦਾ

ਸ਼ਹੀਦ ਗੁਰਵਿੰਦਰ ਸਿੰਘ ਦੀ ਭਰਜਾਈ ਨੇ ਕਿਹਾ ਕਿ ਉਸਦਾ ਦਿਉਰ ਬਹੁਤ ਬਹਾਦਰ ਸਿਪਾਹੀ ਸੀ, ਉਹ ਉਸ ਨਾਲ ਗੱਲ ਕਰਦਾ ਸੀ, ਉਹ ਦੇਸ਼ ਲਈ ਸ਼ਹੀਦ ਹੋ ਗਿਆ। ਇਸਦੇ ਨਾਲ ਹੀ ਸ਼ਾਹਿਦ ਗੁਰਵਿੰਦਰ ਸਿੰਘ ਦੀ ਭਰਜਾਈ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸੈਨਿਕਾਂ ਨੂੰ ਉਤਸ਼ਾਹਤ ਕਰਨ ਗਿਆ ਹੋਇਆ ਹੈ ਇਸਦੇ ਨਾਲ ਜਵਾਨਾਂ ਦਾ ਮਨੋਬਲ ਵੱਧਦਾ ਹੈ, ਪਰ ਸਾਡਾ ਬੇਟਾ ਚਲਾ ਗਿਆ ਹੈ। ਹਰ ਰੋਜ ਸਾਡੇ ਛੋਟੇ ਬੇਟੇ ਸਰਹੱਦ ‘ਤੇ ਸ਼ਹੀਦ ਨਹੀਂ ਹੋਣੇ ਚਾਹੀਦੇ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਹੈ ਕਿ ਸਾਡੇ ਸੈਨਿਕਾਂ ਨੂੰ ਸਰਹੱਦ ‘ਤੇ ਖਾਲੀ ਹੱਥ ਤਾਇਨਾਤ ਨਹੀਂ ਕੀਤਾ ਜਾਣਾ ਚਾਹੀਦਾ, ਉਨ੍ਹਾਂ ਨੂੰ ਖੁੱਲੀ ਛੋਟ ਦਿੱਤਾ ਜਾਵੇ। ਸਾਨੂ ਖ਼ਬਰ ਮਿਲੀ ਆ ਕਿ ਚੀਨੀ ਫੌਜਾਂ ਕੋਲ ਹਥਿਆਰ ਸਨ ਅਤੇ ਸਾਡੇ ਸੈਨਿਕ ਕੋਲ ਨਹੀਂ ਸੀ ਜਿਸ ਕਰਕੇ ਸਾਡੇ ਸੈਨਿਕ ਚੀਨੀ ਸੈਨਿਕ ਦਾ ਮੁਕਾਬਲਾ ਨਹੀਂ ਕਰ ਸਕੇ।

ਗੁਰਵਿੰਦਰ ਸਿੰਘ ਦਾ ਮਾਮਾ ਅਤੇ ਪਿੰਡ ਦੇ ਲੋਕ ਇਹ ਵੀ ਕਹਿੰਦੇ ਹਨ ਕਿ ਦੁਸ਼ਮਣ ਹਰ ਵਾਰ ਅਜਿਹਾ ਕਰਦਾ ਹੈ ਪਰ ਸਾਡੇ ਸਿਪਾਹੀ ਉਥੇ ਤਾਇਨਾਤ ਕਿਉਂ ਹਨ। ਉਨ੍ਹਾਂ ਨੂੰ ਹਥਿਆਰ ਦਿੱਤੇ ਜਾਣੇ ਚਾਹੀਦੇ ਹਨ।