Punjab
ਰੋਪੜ ‘ਚ ਇਸਾਈ ਭਾਈਚਾਰੇ ਵੱਲੋਂ ਠੇਕੇ ਤੇ ਲਈ ਜਮੀਨ ਨੂੰ ਲੈ ਕੇ ਹੋਇਆ ਵਿਵਾਦ
23 ਨਵੰਬਰ 2203: ਰੋਪੜ ਦੇ ਵਿੱਚ ਇਸਾਈ ਭਾਈਚਾਰੇ ਵੱਲੋ ਠੇਕੇ ਤੇ ਲਈ ਜਮੀਨ ਤੇ ਪ੍ਰੋਗਰਾਮ ਕਰਨ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਇਲਾਕਾ ਵਾਸੀਆਂ ਵੱਲੋ ਵਿਰੋਧ ਕਰਨ ਦੇ ਕਾਰਨ ਸਥਿਤੀ ਤਣਾਅਪੂਰਨ ਬਣ ਗਈ।ਰੋਪੜ ਦੇ ਪਿੰਡ ਮਾਜਰੀ ਦੇ ਵਿੱਚ ਇਸਾਈ ਭਾਈਚਾਰੇ ਵੱਲੋਂ ਤਿੰਨ ਏਕੜ ਜਮੀਨ ਠੇਕੇ ਤੇ ਲਈ ਗਈ ਪਰ ਪਿੰਡ ਵਾਸੀਆਂ ਅਨੁਸਾਰ ਜ਼ਮੀਨ ਮਾਲਕ ਨੂੰ ਗੁਰਮਰਾਹ ਕਰ ਅਤੇ ਗਲਤ ਇਕਰਾਰ ਨਾਮੇ ਤੇ ਉਸਦੇ ਦਸਤਾਖਤ ਕਰਵਾ ਕੇ ਈਸਾਈ ਭਾਈਚਾਰੇ ਨੇ ਇਹ ਜ਼ਮੀਨ ਹਥਿਆਈ ਹੈ ਤੇ ਜ਼ਮੀਨ ਮਾਲਕ ਵੱਲੋਂ ਠੇਕੇ ਦੇ ਲਏ ਪੈਸੇ ਦੋ ਲੱਖ ਰੁਪਏ ਵਾਪਸ ਕਰਨ ਦੇ ਬਾਵਜੂਦ ਵੀ ਇਸ ਜਮੀਨ ਉਸਨੂੰ ਵਾਪਸ ਨਹੀ ਕੀਤੀ ਜਾ ਰਹੀ ਹੈ।
ਪਿੰਡ ਮਾਜਰੀ ਦੇ ਮੋਹਤਵਰ ਲੋਕਾਂ ਨੇ ਕਿਹਾ ਕਿ ਪਿਛਲੇ ਤਿੰਨ ਮਹੀਨੇ ਤੋ ਉਹ ਪ੍ਰਸਾਸ਼ਨ ਅਤੇ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਤੇ ਵਾਰ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਕਾਰਵਾਈ ਨਹੀ ਕੀਤੀ ਜਾ ਰਹੀ ਹੈ।ਅੱਜ ਜਦੋ ਇਸਾਈ ਭਾਈਚਾਰੇ ਵੱਲੋ ਇਸ ਵਿਵਾਦਿਤ ਜ਼ਮੀਨ ਤੇ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਤਾਂ ਇਲਾਕਾ ਵਾਸੀ ਇਸਦਾ ਵਿਰੋਧ ਕਰਨ ਲਈ ਮੋਕੇ ਤੇ ਪੁੱਜ ਗਏ।
ਪੁਲਿਸ ਅਤੇ ਪ੍ਰਸਾਸ਼ਨ ਦੇ ਅਧਿਕਾਰੀਆਂ ਨੇ ਮੋਕੇ ਤੇ ਪੁੱਜ ਕੇ ਸਥਿਤੀ ਨੂੰ ਕਾਬੂ ਕੀਤਾ ਤੇ ਇਸਾਈ ਭਾਈਚਾਰੇ ਵੱਲੋ ਉਲੀਕੇ ਪ੍ਰੋਗਰਾਮ ਨੂੰ ਬੰਦ ਕਰਵਾ ਕੇ ਲੋਕਾਂ ਨੂੰ ਸ਼ਾਂਤ ਕੀਤਾ ਗਿਆ।ਪ੍ਰਸਾਸ਼ਨ ਨੇ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਕਾਰਵਾਈ ਵੀ ਅਮਲ ਚ ਲਿਆਂਦੇ ਹੋਏ ਇੱਕ ਕਲੰਦਰਾਂ ਐਸ ਡੀ ਐਮ ਦੀ ਅਦਾਲਤ ਵਿੱਚ ਭੇਜ ਦਿੱਤਾ ਗਿਆ ਹੈ|
ਜਿਸਦੇ ਆਉਣ ਵਾਲੇ ਦਿਨਾਂ ਵਿੱਚ ਸੁਣਵਾਈ ਕੀਤੀ ਜਾਣੀ ਹੈ।ਪਰ ਉਧਰ ਪਿੰਡ ਦੇ ਲੋਕਾਂ ਨੇ ਸਾਫ ਤੋਰ ਤੇ ਕਿਹਾ ਕਿ ਜੇਕਰ ਦੁਬਾਰਾ ਇਸਾਈ ਭਾਈਚਾਰੇ ਵੱਲੋ ਇਥੇ ਪ੍ਰੋਗਰਾਮ ਕੀਤਾ ਜਾਂਦਾ ਹੈ ਤੇ ਜ਼ਮੀਨ ਮਾਲਕ ਨੂੰ ਜ਼ਮੀਨ ਵਾਪਸ ਨਹੀ ਕੀਤੀ ਤਾਂ ਉਹ ਵੱਡਾ ਇਕੱਠ ਕਰਕੇ ਸੰਘਰਸ਼ ਕਰਨਗੇ।