Punjab
ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਦੇ ਦਰਵਾਜ਼ੇ 22 ਮਈ ਨੂੰ ਸਵੇਰੇ 10.30 ਵਜੇ ਖੁੱਲ੍ਹਣਗੇ।

ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਦੇ ਦਰਵਾਜ਼ੇ 22 ਮਈ ਨੂੰ ਸਵੇਰੇ 10.30 ਵਜੇ ਖੁੱਲ੍ਹਣਗੇ। ਚਮੋਲੀ ਜ਼ਿਲ੍ਹੇ ਵਿਚ 15,000 ਫੁੱਟ ਤੋਂ ਵੱਧ ਦੀ ਉਚਾਈ ‘ਤੇ ਸਥਾਪਿਤ ਗੁਰਦੁਆਰਾ ਸਾਹਿਬ ਇਸ ਸਮੇਂ ਬਰਫ਼ ਦੀ ਮੋਟੀ ਚਾਦਰ ਨਾਲ ਢੱਕਿਆ ਹੋਇਆ ਹੈ। ਫੌਜ ਇਸ ਮਹੀਨੇ ਗਲੇਸ਼ੀਅਰ ਦੇ ਵਿਚਕਾਰ ਸਥਿਤ ਗੁਰਦੁਆਰਾ ਸਾਹਿਬ ਤੱਕ ਰਸਤਾ ਸਾਫ਼ ਕਰੇਗੀ। ਇਹ ਜਾਣਕਾਰੀ ਹੇਮਕੁੰਟ ਸਾਹਿਬ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰ ਬਿੰਦਰਾ ਨੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਦੀ ਸੁਵਿਧਾ ਲਈ ਸਾਰ ਸਾਰੀਆਂ ਧਰਮਸ਼ਾਲਾਂ ਲਈ ਰੱਖ ਰਖਾਅ ਦਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ ਹੈ।