Uncategorized
ਮਿਸ ਪੂਜਾ ਤੇ ਗੀਤਾ ਜ਼ੈਲਦਾਰ ਦੀ ਜੋੜੀ ਵਾਪਸੀ

10 ਨਵੰਬਰ 2023: ਮਿਸ ਪੂਜਾ ਆਪਣੇ ਸਮੇਂ ‘ਚ ਟੌਪ ਦੀ ਗਾਇਕਾ ਰਹੀ ਹੈ। ਉਸ ਕਰੀਅਰ ਅਜਿਹਾ ਸੀ ਕਿ ਹਰ ਇੱਕ ਮੇਲ ਗਾਇਕ ਉਸ ਦੇ ਨਾਲ ਇੱਕ ਗਾਣੇ ਲਈ ਤਰਸਦਾ ਹੁੰਦਾ ਸੀ ਅਤੇ ਉਹ ਜਿਸ ਦੇ ਨਾਲ ਵੀ ਗਾਣਾ ਗਾ ਲੈਂਦੀ ਸੀ, ਉਹ ਗਾਣਾ ਹਿੱਟ ਵੀ ਹੋ ਜਾਂਦਾ ਸੀ। ਮਿਸ ਪੂਜਾ ਦੀ ਜੋੜੀ ਸਭ ਤੋਂ ਜ਼ਿਆਦਾ ਗਾਇਕ ਗੀਤਾ ਜ਼ੈਲਦਾਰ ਨਾਲ ਹਿੱਟ ਰਹੀ ਹੈ। ਇਨ੍ਹਾਂ ਦੋਵਾਂ ਦੀ ਜੋੜੀ ਨੇ ਇੰਡਸਟਰੀ ਨੂੰ ਅਨੇਕਾਂ ਜ਼ਬਰਦਸਤ ਤੇ ਯਾਦਗਾਰੀ ਗਾਣੇ ਦਿੱਤੇ ਹਨ। ਹੁਣ ਇਹ ਜੋੜੀ ਮੁੜ ਤੋਂ ਇਕੱਠੀ ਹੋਣ ਜਾ ਰਹੀ ਹੈ।
ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ ਹੈ। ਮਿਸ ਪੂਜਾ ਤੇ ਗੀਤਾ ਜ਼ੈਲਦਾਰ ਤੁਹਾਨੂੰ ਫਿਰ ਤੋਂ ਪੁਰਾਣੇ ਸਮਿਆਂ ਦੀ ਯਾਦ ਕਰਵਾਉਣਗੇ। ਮਿਸ ਪੂਜਾ ਨੇ ਹਾਲ ਹੀ ਗੀਤਾ ਜ਼ੈਲਦਾਰ ਨਾਲ ਆਪਣੇ ਨਵੇਂ ਗਾਣੇ ‘150 ‘ ਦਾ ਐਲਾਨ ਕੀਤਾ ਹੈ। ਇਸ ਵਿੱਚ ਇਹ ਦੋਵੇਂ ਗਾਇਕ ਜੀਜਾ ਸਾਲੀ ਬਣ ਕੇ ਧਮਾਲਾਂ ਪਾਉਂਦੇ ਨਜ਼ਰ ਆਉਣਗੇ। ਗਾਇਕਾ ਦੇ ਇਸ ਐਲਾਨ ਤੋਂ ਬਾਅਦ ਫੈਨਜ਼ ਕਾਫੀ ਐਕਸਾਇਟਡ ਹੋ ਗਏ ਹਨ। ਉਹ ਬੇਸਵਰੀ ਦੇ ਨਾਲ ਇਸ ਗਾਣੇ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਦੱਸ ਦਈਏ ਕਿ ਫਿਲਹਾਲ ਇਸ ਗਾਣੇ ਦੀ ਕੋਈ ਅਧਿਕਾਰਤ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਹੈ। ਮਿਸ ਪੂਜਾ ਨੇ ਗਾਣੇ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ, ‘COMING SOON’ ਯਾਨਿ ਜਲਦ ਰਿਲੀਜ਼ ਹੋ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਹਾਲੇ ਤੱਕ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ। ਉਸ ਨੇ ਥੋੜੇ ਸਮੇਂ ਪਹਿਲਾਂ ਹੀ ਮਿਊਜ਼ਿਕ ਇੰਡਸਟਰੀ ‘ਚ ਕੰਮਬੈਕ ਕੀਤਾ ਹੈ। ਹਾਲ ਹੀ ‘ਚ ਪੂਜਾ ਦਾ ਗਾਣਾ ‘ਫਾਲੋ ਕਰਦਾ’ ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ।