Connect with us

Punjab

ਸਿੱਖਿਆ ਵਿਭਾਗ ਨੇ 75ਵੀਂ ਅਜ਼ਾਦੀ ਵਰ੍ਹੇਗੰਢ ਨੂੰ ਸਮਰਪਿਤ ਕਰਵਾਏ ਜ਼ਿਲ੍ਹਾ ਪੱਧਰੀ ਮੁਕਾਬਲੇ

Published

on

ਪਟਿਆਲਾ :

ਜ਼ਿਲ੍ਹਾ ਸਿੱਖਿਆ ਅਫ਼ਸਰ ਇੰਜ. ਅਮਰਜੀਤ ਸਿੰਘ ਦੀ ਅਗਵਾਈ ‘ਚ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਅਜ਼ਾਦੀ ਦਿਵਸ ਮਨਵਿੰਦਰ ਕੌਰ ਭੁੱਲਰ ਦੀ ਰਹਿਨੁਮਾਈ ਹੇਠ ਪਟਿਆਲਾ ਜ਼ਿਲ੍ਹੇ ਦੇ 16 ਸਿੱਖਿਆ ਬਲਾਕਾਂ ਵਿੱਚ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ‘ਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ) ਗੌਤਮ ਜੈਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਤੇ ਮੁਕਾਬਲਿਆਂ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਐਲੀਮੈਂਟਰੀ ਪੱਧਰ ਤੋਂ ਹੀ ਬੱਚਿਆਂ ਦੀ ਪ੍ਰਤਿਭਾ ਪਹਿਚਾਨਣ ਤੇ ਉਸ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਅੱਜ ਸਟੇਟ ਕਾਲਜ ਆਫ਼ ਐਜੂਕੇਸ਼ਨ ਦੇ ਆਡੀਟੋਰੀਅਮ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਵਿੱਚ ਭਾਸ਼ਣ ਕਲਾ ਵਿੱਚ ਪਹਿਲਾ ਸਥਾਨ ਸਿਮਰਨਜੋਤ ਸਰਕਾਰੀ ਐਲੀਮੈਂਟਰੀ ਸਕੂਲ ਸੀਲ, ਲੇਖ ਰਚਨਾ ਵਿੱਚ ਪਹਿਲਾ ਸਥਾਨ ਸਹਿਜਪ੍ਰੀਤ ਕੌਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਬਿਸ਼ਨਪੁਰਾ ਬਲਾਕ ਸਮਾਣਾ-2, ਪੇਂਟਿੰਗ ਵਿੱਚ ਪਹਿਲੇ ਸਥਾਨ ‘ਤੇ ਆਕਾਸ਼ਦੀਪ ਸਿੰਘ ਡੇਰਾ ਬਾਜ਼ੀਗਰ ਦੁਗਾਲ ਬਲਾਕ ਸਮਾਣਾ-1, ਗੀਤ ਵਿਚ ਪਹਿਲਾ ਸਥਾਨ ਭਾਵਨਾ ਸਰਕਾਰੀ ਐਲੀਮੈਂਟਰੀ ਸਕੂਲ ਪਹਿਰ ਖੁਰਦ ਬਲਾਕ ਰਾਜਪੁਰਾ-2, ਕਵਿਤਾ ਵਿਚ ਪਹਿਲਾ ਸਥਾਨ ਲਵਲੀਨ ਕੌਰ ਸਰਕਾਰੀ ਐਲੀਮੈਂਟਰੀ ਦੌਣ ਖੁਰਦ ਬਲਾਕ ਪਟਿਆਲਾ-1, ਕੋਰੀਉਗਰਾਫ਼ੀ ਵਿੱਚ ਪਹਿਲਾ ਸਥਾਨ ਬਲਾਕ ਸਮਾਣਾ -1, ਸਕਿੱਟ ਵਿੱਚ ਪਹਿਲਾ ਸਥਾਨ ਬਲਾਕ ਸਮਾਣਾ-2, ਪੋਸਟਰ ਮੇਕਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਮਾਨਸੀ ਸਰਕਾਰੀ ਐਲੀਮੈਂਟਰੀ ਖੁਸਰੋਪੁਰ ਬਲਾਕ ਪਟਿਆਲਾ-2, ਸਲੋਗਨ ਵਿਚ ਪਹਿਲਾ ਸਥਾਨ ਮਨਦੀਪ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਡੇਰਾ ਬਾਜ਼ੀਗਰ ਬਲਾਕ ਸਮਾਣਾ -1, ਸੁੰਦਰ ਲਿਖਾਈ ਵਿੱਚ ਪਹਿਲਾ ਸਥਾਨ ਸਨੇਹਾ ਸਰਕਾਰੀ ਐਲੀਮੈਂਟਰੀ ਸਕੂਲ ਮਲਕਪੁਰ ਕੰਬੋਆਂ ਬਲਾਕ ਦੇਵੀਗੜ੍ਹ ਅਤੇ ਕੋਲਾਜ ਮੇਕਿੰਗ ਵਿੱਚ ਪਹਿਲਾ ਸਥਾਨ ਅਰਮਾਨ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਜੁਲਾਹਖੇੜੀ ਬਲਾਕ ਭੁਨਰਹੇੜੀ-1 ਨੇ ਲਿਆ।

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਦਾ ਇਹਨਾਂ ਛੋਟੇ- ਛੋਟੇ ਬੱਚਿਆਂ ‘ਤੇ ਸਾਰੀ ਜ਼ਿੰਦਗੀ ਦਿਮਾਗ਼ ਵਿੱਚ ਇੱਕ ਅਲੱਗ ਹੀ ਛਾਪ ਰਹਿੰਦੀ ਹੈ ਅਤੇ ਵਿਦਿਆਰਥੀਆਂ ਨੂੰ ਸਾਰੀ ਜ਼ਿੰਦਗੀ ਸਟੇਜ ਤੋਂ ਡਰ ਨਹੀਂ ਰਹਿੰਦਾ ਅਤੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਅੱਗੇ ਵਧਣ ਵਿੱਚ ਪ੍ਰੇਰਨਾ ਮਿਲਦੀ ਹੈ।

ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨੇ ਦੱਸਿਆ ਕਿ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ ਲਈ ਬਹੁਤ ਵਧੀਆ ਤਿਆਰੀ ਕਰਵਾਈ ਗਈ। ਰਾਜਿੰਦਰ ਸਿੰਘ ਜ਼ਿਲ੍ਹਾ ਸਹਾਇਕ ਨੋਡਲ ਅਫ਼ਸਰ 75ਵੀਂ ਅਜ਼ਾਦੀ ਵਰ੍ਹੇਗੰਢ ਨੇ ਦੱਸਿਆ ਕਿ ਹਰੇਕ ਬਲਾਕ ਨੇ ਪਲਾਨਿੰਗ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਭਾਗ ਲਿਆ, ਜਿਸ ਵਿੱਚ ਲਗਭਗ 484 ਵਿਦਿਆਰਥੀਆਂ ਨੇ ਭਾਗ ਲਿਆ। ਇਸ 75ਵੇਂ ਅਜ਼ਾਦੀ ਵਰ੍ਹੇਗੰਢ ਨੂੰ ਸਮਰਪਿਤ ਦਿਵਸ ਨੂੰ ਮਨਾਉਣ ਲਈ ਪਟਿਆਲੇ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ, ਬਲਾਕ ਨੋਡਲ , ਬਲਾਕ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੇ ਮਿਹਨਤ ਕੀਤੀ।