Punjab
ਬਜ਼ੁਰਗ ਮਹਿਲਾ ਨੂੰ ਘਸੀਟਦਾ ਲੈ ਗਿਆ ਐਕਟਿਵਾ ਸਵਾਰ
22 ਦਸੰਬਰ 2023: ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿਚ ਪੈਂਦੇ ਮਠਾੜੂ ਚੌਂਕ ਨੇੜੇ ਐਕਟੀਵਾ ਇਕ ਝਪਟਮਾਰ ਬਜ਼ੁਰਗ ਮਹਿਲਾ ਨੂੰ ਕਾਫੀ ਦੂਰ ਤੱਕ ਘਸੀਟਦਾ ਲੈ ਗਿਆ। ਲੋਕਾਂ ਨੇ ਆਰੋਪੀ ਦਾ ਪਿੱਛਾ ਕੀਤਾ ਅਤੇ ਮਹਿਲਾਂ ਨੂੰ ਸ਼ੁਰੂਆਤੀ ਮੈਡੀਕਲ ਇਲਾਜ ਲਈ ਸਥਾਨਕ ਇੱਕ ਦਵਾਈਆਂ ਦੀ ਦੁਕਾਨ ਤੇ ਲੈ ਗਏ। ਜਦਕਿ ਐਕਟੀਵਾ ਸਵਾਰ ਆਰੋਪੀ ਦੁਗਰੀ ਨਹਿਰ ਦੇ ਪੁੱਲ ਨੇੜੇ ਕਿਸੇ ਵਾਹਨ ਨਾਲ ਟਕਰਾਉਣ ਤੋਂ ਬਾਅਦ ਡਿੱਗ ਗਿਆ ਅਤੇ ਉਹ ਇਹਨਾਂ ਨਸ਼ੇ ਵਿੱਚ ਸੀ ਕਿ ਸਹੀ ਢੰਗ ਨਾਲ ਖੜਾ ਵੀ ਨਹੀਂ ਹੋ ਪਾ ਰਿਹਾ ਸੀ। ਪੁਲਿਸ ਨੇ ਆਰੋਪੀ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਪੀੜਿਤ ਬਜੁਰਗ ਮਹਿਲਾ ਦੀ ਪਹਿਚਾਣ ਪ੍ਰਮਿਲਾ ਦੇਵੀ ਵਜੋਂ ਹੋਈ ਹੈ। ਜਿਹੜੀ ਗੰਭੀਰ ਤੌਰ ਤੇ ਜਖਮੀ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਆਰੋਪੀ ਬਜ਼ੁਰਗ ਮਹਿਲਾ ਨੂੰ ਆਪਣੀ ਐਕਟੀਵਾ ਨਾਲ ਘਸੀਟਦਾ ਹੋਇਆ ਦਿਖ ਰਿਹਾ ਹੈ।
ਸਥਾਨਕ ਲੋਕਾਂ ਅਤੇ ਰਾਹਗੀਰਾਂ ਦਾ ਕਹਿਣਾ ਸੀ ਕਿ ਬਦਮਾਸ਼ ਮਹਿਲਾ ਨੂੰ ਆਪਣੀ ਐਕਟੀਵਾ ਨਾਲ ਕਾਫੀ ਦੂਰੀ ਤੋਂ ਘਸੀਟਦਾ ਹੋਇਆ ਲਿਆ ਰਿਹਾ ਸੀ। ਬਦਮਾਸ਼ ਨੇ ਮਹਿਲਾ ਦਾ ਮੋਬਾਇਲ ਖੋਇਆ ਸੀ। ਲੋਕਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਪੀੜਿਤ ਮਹਿਲਾ ਨੂੰ ਫਸਟ ਐਡ ਲਈ ਨਜਦੀਕੀ ਦਵਾਈਆਂ ਦੀ ਦੁਕਾਨ ਚ ਲਿਆਂਦਾ ਅਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਲੈ ਕੇ ਗਏ। ਉਥੇ ਹੀ ਬਦਮਾਸ਼ ਦੁਗਰੀ ਪੁਲ ਨੇੜੇ ਕਿਸੇ ਵਾਹਨ ਨਾਲ ਟਕਰਾ ਕੇ ਡਿੱਗ ਗਿਆ। ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਆਰੋਪੀ ਨਸ਼ੇ ਦੀ ਹਾਲਤ ਵਿੱਚ ਦਿਖਾਈ ਦੇ ਰਿਹਾ ਸੀ। ਜਿਸਨੂੰ ਬਾਅਦ ਵਿੱਚ ਥਾਣਾ ਦੁੱਗਰੀ ਦੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।
ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀੜਤ ਬਜ਼ੁਰਗ ਮਹਿਲਾ ਦੀ ਬੇਟੀ ਮੌਕੇ ਤੇ ਪਹੁੰਚੀ ਅਤੇ ਬਾਅਦ ਵਿੱਚ ਇੱਕ ਆਟੋ ਰਾਹੀਂ ਉਸ ਨੂੰ ਹਸਪਤਾਲ ਲੈ ਕੇ ਗਈ। ਬਜ਼ੁਰਗ ਮਹਿਲਾ ਦੀ ਹਾਲਤ ਇੰਨੀ ਮਾੜੀ ਸੀ ਕਿ ਉਹ ਬੋਲ ਵੀ ਨਹੀਂ ਪਾ ਰਹੀ ਸੀ।