Uncategorized
ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਮੰਗਣੀ ਦੀ ਤਾਰੀਖ ਹੋਈ ਪੱਕੀ, ਇਸ ਤਰੀਕ ਨੂੰ ਦਿੱਲੀ ‘ਚ ਹੋਵੇਗਾ ਗ੍ਰੈਂਡ ਫੰਕਸ਼ਨ

ਆਮ ਆਦਮੀ ਪਾਰਟੀ (ਆਪ) ਨੇਤਾ ਰਾਘਵ ਚੱਢਾ ਅਤੇ ਅਭਿਨੇਤਰੀ ਪਰਿਣੀਤੀ ਚੋਪੜਾ ਦੇ ਵਿਆਹ ਦੀਆਂ ਖਬਰਾਂ ਵਿਚਾਲੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦਰਅਸਲ, ਦੋਵਾਂ ਦੀ ਮੰਗਣੀ 13 ਮਈ (ਸ਼ਨੀਵਾਰ) ਨੂੰ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮੰਗਣੀ ਬੇਹੱਦ ਨਿੱਜੀ ਹੋਵੇਗੀ ਅਤੇ ਦਿੱਲੀ ‘ਚ ਹੋਵੇਗੀ ਅਤੇ ਇਸ ਦੇ ਲਈ 150 ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਇਹ ਪਲੇਨ ਕਦੋਂ ਹੋਵੇਗਾ ਇਸ ਬਾਰੇ ਜਾਣਕਾਰੀ ਨਹੀਂ ਮਿਲੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਘਵ ਅਤੇ ਪਰਿਣੀਤੀ ਨੂੰ ਕਈ ਮੌਕਿਆਂ ‘ਤੇ ਦਿੱਲੀ ਅਤੇ ਮੁੰਬਈ ‘ਚ ਇਕੱਠੇ ਦੇਖਿਆ ਜਾ ਚੁੱਕਾ ਹੈ, ਹਾਲ ਹੀ ‘ਚ ਦੋਵੇਂ ਇਕ IPL ਮੈਚ ‘ਚ ਇਕੱਠੇ ਨਜ਼ਰ ਆਏ ਸਨ।
ਦੱਸ ਦੇਈਏ ਕਿ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ, ਦੋਹਾਂ ਨੇ ਲੰਡਨ ਸਕੂਲ ਆਫ ਇਕਨਾਮਿਕਸ ਵਿੱਚ ਇਕੱਠੇ ਪੜ੍ਹੇ ਸਨ। ਉਨ੍ਹਾਂ ਨੂੰ ਆਖਰੀ ਵਾਰ ਮੁੰਬਈ ਏਅਰਪੋਰਟ ਅਤੇ ਉੱਥੇ ਇੱਕ ਰੈਸਟੋਰੈਂਟ ‘ਤੇ ਇਕੱਠੇ ਦੇਖਿਆ ਗਿਆ ਸੀ। ‘ਆਪ’ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਦੋਵੇਂ ਜਲਦੀ ਹੀ ਵਿਆਹ ਕਰ ਰਹੇ ਹਨ। ਅਤੇ ਮੰਗਣੀ ਦੀ ਤਰੀਕ ਨੇ ਸਾਰੀਆਂ ਖਬਰਾਂ ਨੂੰ ਖਤਮ ਕਰ ਦਿੱਤਾ ਹੈ।