Connect with us

Punjab

ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਔਖੇ ਸਮੇਂ ਵਿਚ ਪਾਰਟੀ ਪ੍ਰਧਾਨ ਦੀ ਪਿੱਠ ਤੇ ਖੜ੍ਹਾ ਹੋਣਾ ਚਾਹੀਦਾ ਹੈ : ਜਗਦੀਪ ਚੀਮਾ

Published

on

ਫਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਕਾਫੀ ਉਤਰਾਅ ਚਡ਼੍ਹਾ ਵਿੱਚੋਂ ਗੁਜ਼ਰ ਕੇ ਉੱਭਰਦਾ ਰਿਹਾ ਹੈ ਤੇ  ਜੇਕਰ ਅਕਾਲੀ ਦਲ ਨੂੰ ਅੱਜ ਔਖੇ ਸਮੇਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਤਾਂ ਹਾਂ ਸਮੁੱਚੇ ਟਕਸਾਲੀਆਂ ਅਤੇ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਇਕ ਮੁੱਠ ਹੋ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਿੱਠ ਤੇ ਖੜ੍ਹੇ ਹੋਣਾ ਚਾਹੀਦਾ ਹੈ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਤਿਹਗਡ਼੍ਹ ਸਾਹਿਬ ਦੇ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਫਤਿਹਗਡ਼੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ  ।ਜਥੇਦਾਰ ਚੀਮਾ ਨੇ ਕਿਹਾ ਕਿ ਅੱਜ ਉਹੀ ਆਗੂ ਪਾਰਟੀ ਤੇ ਕਿੰਤੂ ਪ੍ਰੰਤੂ ਕਰ ਰਹੇ ਹਨ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸੱਤਾ ਹੰਢਾ ਕੇ ਸਰਕਾਰਾਂ ਦਾ ਪੂਰਾ ਆਨੰਦ ਮਾਣਿਆ । ਜਥੇਦਾਰ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੋ ਸਾਲ ਪੁਰਾਣੀ ਪਾਰਟੀ ਹੈ ਜੋ ਬਹੁਤ ਹੀ ਸੰਘਰਸ਼ ਅਤੇ ਜੱਦੋ-ਜਹਿਦ ਕਰਕੇ ਹੋਂਦ ਵਿੱਚ ਆਈ ਸੀ, ਤੇ ਸੌ ਸਾਲਾਂ ਦੇ ਦੌਰਾਨ ਪਹਿਲਾਂ ਵੀ ਪਾਰਟੀ ਵਿੱਚ ਬਹੁਤ ਉਤਰਾਅ ਚੜ੍ਹਾਅ ਆਉਂਦੇ ਰਹੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਉਤਰਾਅ ਚੜ੍ਹਾਅ ਦੌਰਾਨ ਜਦੋਂ ਚੰਗੇ ਸਮਿਆਂ ਵਿੱਚ ਆਗੂਆਂ ਨੂੰ  ਪਾਰਟੀ ਵੱਲੋਂ ਮਾਣ ਸਨਮਾਨ ਦੇ ਕੇ ਨਿਵਾਜਿਆ ਤੇ  ਅੱਜ ਜੇਕਰ ਪਾਰਟੀ ਨੂੰ ਅਜਿਹੇ ਲੀਡਰਾਂ ਤੇ ਆਗੂਆਂ ਦੀ ਲੋੜ ਹੈ ਤਾਂ  ਉਨ੍ਹਾਂ ਨੂੰ ਵੀ ਪਾਰਟੀ ਨਾਲ ਡਟ ਕੇ ਕਰਨਾ ਚਾਹੀਦਾ ਹੈ ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਾਰਟੀ ਆਗੂ ਜਾਂ ਵਰਕਰ ਦੇ ਮਨਾਂ ਵਿਚ ਪਾਰਟੀ ਪ੍ਰਤੀ ਹੋਈ ਤਕਰਾਰ ਜਾਂ ਵਿਚਾਰ ਹਨ ਤਾਂ ਉਹ ਪਾਰਟੀ ਵਿੱਚ ਬੈਠ ਕੇ ਦਿੱਤੇ ਜਾ ਸਕਦੇ ਹੈ  ਜਦੋਂਕਿ ਹਰੇਕ ਆਗੂ ਨੂੰ ਖੁੱਲ੍ਹੇਆਮ ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ  । ਜਥੇਦਾਰ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਧੀਆ ਤਰੀਕੇ ਨਾਲ  ਪਾਰਟੀ ਨੂੰ ਚਲਾਉਂਦੇ ਚਲੇ ਆ ਰਹੇ ਹਨ  ਤੇ ਨਹੀਂ  ਲੱਗਦਾ ਕਿ ਉਨ੍ਹਾਂ ਵਾਂਗ ਕੋਈ ਹੋਰ ਪਾਰਟੀ ਦਾ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰ ਸਕੇਗਾ, ਕਿਉਂਕਿ ਪਾਰਟੀ ਨੂੰ ਚਲਾਉਣਾ ਇਕ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੈ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ,  ਜ਼ਿਲ੍ਹਾ ਅਕਾਲੀ ਦਲ ਦੇ ਬੁਲਾਰੇ ਹਰਵਿੰਦਰ ਸਿੰਘ ਬੱਬਲ, ਯੂਥ ਆਗੂ ਗੁਰਦੀਪ ਸਿੰਘ ਨੌਲਖਾ, ਸਾਬਕਾ ਚੇਅਰਮੈਨ ਸਵਰਨ ਸਿੰਘ ਗੋਪਾਲੋਂ, ਬੀ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਮਠਾਰੂ, ਐਡਵੋਕੇਟ ਜਸਪ੍ਰੀਤ ਸਿੰਘ ਝੰਬਾਲੀ ਅਤੇ ਹੋਰ ਅਕਾਲੀ ਦਲ ਦੇ ਆਗੂ ਸਾਹਿਬਾਨ ਵੀ ਹਾਜ਼ਰ ਸਨ  ।