National
ਪਹਿਲੀ ਵਾਰ ਦੇਖਿਆ ਪ੍ਰਿਅੰਕਾ ਚੋਪੜਾ ਦੀ ਬੇਟੀ ਮਾਲਤੀ ਮੈਰੀ ਦਾ ਚਿਹਰਾ,ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ

ਬਾਲੀਵੁੱਡ ਤੋਂ ਹਾਲੀਵੁੱਡ ਪਹੁੰਚੀ ਅਦਾਕਾਰਾ ਪ੍ਰਿਯੰਕਾ ਚੋਪੜਾ ਹਾਲ ਹੀ ‘ਚ ਇਕ ਬੇਟੀ ਦੀ ਮਾਂ ਬਣੀ ਹੈ। ਜਿਸ ਤੋਂ ਬਾਅਦ ਉਹ ਆਪਣੀ ਬੇਟੀ ਮਾਲਤੀ ਮੈਰੀ ਨੂੰ ਲੈ ਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਸੋਸ਼ਲ ਮੀਡੀਆ ‘ਤੇ ਵੀ ਪ੍ਰਿਯੰਕਾ ਅਕਸਰ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਪਰ ਅਕਸਰ ਉਹ ਆਪਣੀ ਬੇਟੀ ਦਾ ਚਿਹਰਾ ਛੁਪਾ ਕੇ ਰੱਖਦੀ ਹੈ ਪਰ ਹਾਲ ਹੀ ‘ਚ ਉਨ੍ਹਾਂ ਦੀ ਬੇਟੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ‘ਚ ਉਨ੍ਹਾਂ ਦਾ ਅਤੇ ਨਿਕ ਜੋਨਸ ਦੀ ਬੇਟੀ ਦਾ ਚਿਹਰਾ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਦਰਅਸਲ ਲਾਸ ਏਂਜਲਸ ‘ਚ ਇਕ ਈਵੈਂਟ ‘ਚ ਸ਼ਿਰਕਤ ਕਰਨ ਪਹੁੰਚੀ ਪ੍ਰਿਅੰਕਾ ਚੋਪੜਾ ਆਪਣੀ ਬੇਟੀ ਅਤੇ ਪਤੀ ਨਾਲ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਦੀ ਮਾਂ ਮਧੂ ਚੋਪੜਾ ਵੀ ਨਜ਼ਰ ਆਈ। ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਜੋਧਪੁਰ ਦੇ ਉਮੇਦ ਭਵਨ ਪੈਲੇਸ ਵਿੱਚ 1 ਅਤੇ 2 ਦਸੰਬਰ 2018 ਨੂੰ ਈਸਾਈ ਅਤੇ ਹਿੰਦੂ ਰਸਮਾਂ ਵਿੱਚ ਵਿਆਹ ਕੀਤਾ। ਜਿਸ ਤੋਂ ਬਾਅਦ ਦੋਹਾਂ ਨੇ ਪਿਛਲੇ ਸਾਲ ਜਨਵਰੀ ‘ਚ ਸਰੋਗੇਸੀ ਰਾਹੀਂ ਆਪਣੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਦਾ ਸਵਾਗਤ ਕੀਤਾ ਸੀ।
