Connect with us

India

ਸ਼ਹੀਦਾਂ ਦੇ ਪਰਿਵਾਰ ਰੁਲੇ ਕੱਖਾਂ ‘ਚ ਤੇ ਗਾਂਧੀ ਦੀ ਐਨਕ 2 ਕਰੋੜ 55 ਲੱਖ ਦੀ

ਇੱਕ ਅਮਰੀਕੀ ਕਲੈਕਟਰ ਨੇ 2 ਕਰੋੜ 55 ਲੱਖ ਦੀ ਖਰੀਦੀ ਇਹ ਐਨਕ

Published

on

ਇੱਕ ਅਮਰੀਕੀ ਕਲੈਕਟਰ ਨੇ 2 ਕਰੋੜ 55 ਲੱਖ ਦੀ  ਖਰੀਦੀ ਇਹ ਐਨਕ
ਸ਼ਹੀਦਾਂ ਦੇ ਪਰਿਵਾਰ ਰੁਲੇ ਕੱਖਾਂ ‘ਚ ਤੇ ਗਾਂਧੀ ਦੀ ਐਨਕ 2 ਕਰੋੜ 55 ਲੱਖ ਦੀ
1920 ਵਿੱਚ ਗਾਂਧੀ ਜੀ ਨੇ ਦੱਖਣੀ ਅਫ਼ਰੀਕਾ ‘ਚ ਭੇਂਟ ਕੀਤੀ ਸੀ ਐਨਕ 

22 ਅਗਸਤ : ਭਾਰਤ ਦੀ ਆਜ਼ਾਦੀ ਵਿੱਚ ਕਿੰਨੇ ਹੀ ਦੇਸ਼ ਭਗਤਾਂ ਦਾ ਯੋਗਦਾਨ ਹੈ,ਪਰ ਮੂਹਰਲੀ ਕਤਾਰ ਵਿੱਚ ਸਾਡੇ ਵੱਲੋਂ ਕੁਝ ਕੁ ਦੇ ਨਾਮ ਯਾਦ ਰੱਖੇ ਗਏ ਨੇ। ਕਈ ਦੇਸ਼ ਭਗਤ ਕ੍ਰਾਂਤੀਕਾਰੀ ਸ਼ਹੀਦਾਂ ਦੇ ਪਰਿਵਾਰ ਇਸ ਸਮੇਂ ਗ਼ੁਰਬਤ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ। 
ਪਰ ਇਸ ਸਮੇਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਹਾਤਮਾ ਗਾਂਧੀ ਦੀ ਐਨਕ ਦੀ ਅਮਰੀਕਾ ਵਿੱਚ ਬੋਲੀ ਲੱਗੀ। ਸ਼ੁਕਰਵਾਰ ਬ੍ਰਿਟੇਨ ਦੇ ਬਰਿਸਟਲ ਵਿੱਚ ਇਸ ਐਨਕ ਦੀ ਛੇ ਮਿੰਟ ਆਨਲਾਈਨ ਬੋਲੀ ਲੱਗਣ ਦੇ ਬਾਅਦ,ਇੱਕ ਅਮਰੀਕੀ ਕਲੈਕਟਰ ਨੇ 2 ਕਰੋੜ 55 ਲੱਖ ਦੀ ਇਹ ਐਨਕ ਖਰੀਦੀ। 
ਇਹ ਨੀਲਾਮੀ East Bristle Auction Agency ਵੱਲੋਂ ਹੋਈ ਅਤੇ ਇਸ ਦੇ ਨੀਲਾਮੀਕਰਤਾ ਐਂਡਰਿਊ ਸਟੋ ਨੇ ਕਿਹਾ ਕਿ ਇਸ ਨੀਲਾਮੀ ਨਾਲ ਕੰਪਨੀ ਦੇ ਨਾਮ ਇੱਕ ਵੱਡਾ ਰਿਕਾਰਡ ਬਣ ਗਿਆ ਹੈ। ਇਸ ਐਨਕ ਨਾਲ ਨਾ ਕੇਵਲ ਸਾਡੀ ਕੰਪਨੀ ਦੀ ਨੀਲਾਮੀ ਦਾ ਰਿਕਾਰਡ ਬਣਿਆ ਹੈ, ਸਗੋਂ ਨਾਲ ਹੀ ਅੰਤਰਰਾਸ਼ਟਰੀ ਇਤਿਹਾਸਕ ਮਹੱਤਵ ਦੀ ਖੋਜ ਵੀ ਹੋਈ ਹੈ।
 ਮੰਨਿਆ ਜਾ ਰਿਹਾ ਹੈ ਕਿ 1920 ਦੇ ਦਸ਼ਕ ਵਿੱਚ ਚਸ਼ਮੇ ਦੇ ਮਾਲਿਕ ਦੇ ਇੱਕ ਰਿਸ਼ਤੇਦਾਰ ਨੂੰ ਦੱਖਣ ਅਫ਼ਰੀਕਾ ਵਿੱਚ ਗਾਂਧੀ ਜੀ ਨੇ ਇਹ ਐਨਕ ਭੇਟ ਕੀਤਾ ਸੀ। ਇਸ ਤੋਂ ਬਾਅਦ ਇਹ ਚਸ਼ਮਾ ਕਈ ਪੀੜੀਆਂ ਤੋਂ ਉਨ੍ਹਾਂ ਦੇ ਪਰਿਵਾਰ ਵਿੱਚ ਹੀ ਪਿਆ ਸੀ।
ਇਸ ਘਟਨਾ ਦਾ ਇੱਕ ਪੱਖ ਦੇਖਣ ਵਾਲਾ ਇਹ ਹੈ ਕਿ ਜੇ ਗਾਂਧੀ ਜੀ ਦੀ ਇਸ ਐਨਕ ਦੀ ਇੰਨੀ ਕੀਮਤ ਲੱਗ ਸਕਦੀ ਹੈ ਤਾਂ ਬਹੁਤ ਸਾਰੇ ਅਜਿਹੇ ਸ਼ਹੀਦ ਨੇ ਜਿੰਨਾ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਅਜੇ ਸਾਡੇ ਕੋਲ ਨੇ ਅਤੇ ਲੋੜਵੰਡ ਤੇ ਗੁਰਬਤ ਵਿੱਚ ਮਰ ਰਹੇ ਸ਼ਹੀਦਾਂ ਦੇ ਪਰਿਵਾਰਾਂ ਦੀ ਉਹਨਾਂ ਵਾਰਸਾਂ ਦੀ ਮਦਦ ਕੀਤੀ ਜਾ ਸਕਦੀ ਹੈ। 
ਸੱਭ ਤੋਂ ਵੱਡੀ ਉਦਾਹਰਣ ਸ਼ਹੀਦ ਊਧਮ ਸਿੰਘ ਹੈ ਅਤੇ ਦੇਸ਼ ਦੇ ਹੋਰ ਕਈ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਹਨ।