Uncategorized
ਫ਼ਿਲਮ ‘ਲਾਪਤਾ ਲੇਡੀਜ਼’ ਨੇ RSIFF ‘ਚ ਕੀਤਾ ਨਾਮ ਰੋਸ਼ਨ

19 ਦਸੰਬਰ 2023: ਕਿਰਨ ਰਾਓ ਦੀ ਨਵੀਂ ਫਿਲਮ ‘ਲਾਪਤਾ ਲੇਡੀਜ਼’ ਨੂੰ ਸਾਊਦੀ ਅਰਬ ‘ਚ ਆਯੋਜਿਤ ਤੀਸਰੇ ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਇਸ ਫਿਲਮ ਨੂੰ ਆਮਿਰ ਖਾਨ ਅਤੇ ਜੀਓ ਸਟੂਡੀਓ ਨੇ ਪ੍ਰੋਡਿਊਸ ਕੀਤਾ ਹੈ।
ਇਸ ਸਾਲ, 8 ਸਤੰਬਰ, 2023 ਨੂੰ, ਇਸ ਫਿਲਮ ਦਾ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਵਰਲਡ ਪ੍ਰੀਮੀਅਰ ਹੋਇਆ ਸੀ। ਇਹ ਫਿਲਮ ਅਗਲੇ ਸਾਲ 5 ਜਨਵਰੀ 2024 ਨੂੰ ਭਾਰਤੀ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
ਇਸ ਫਿਲਮ ਫੈਸਟੀਵਲ ਵਿੱਚ ਭਾਰਤ ਦੀਆਂ ਕੁੱਲ ਤਿੰਨ ਫਿਲਮਾਂ ਦਿਖਾਈਆਂ ਗਈਆਂ, ਜਿਨ੍ਹਾਂ ਵਿੱਚੋਂ ਦੋ ਹਿੰਦੀ ਅਤੇ ਇੱਕ ਪੰਜਾਬੀ ਸੀ।
ਕਿਰਨ ਰਾਓ ਨੇ ‘ਧੋਬੀ ਘਾਟ’ (2011) ਦੇ ਬਾਰਾਂ ਸਾਲ ਬਾਅਦ ਇਹ ਫਿਲਮ ਬਣਾਈ ਹੈ।
ਫਿਲਮ ‘ਚ ਰਵੀ ਕਿਸ਼ਨ, ਸਪਸ਼ ਸ਼੍ਰੀਵਾਸਤਵ, ਪ੍ਰਤਿਭਾ ਰਤਨ, ਨਿਤਾਂਸ਼ੀ ਗੋਇਲ, ਗੀਤਾ ਅਗਰਵਾਲ, ਛਾਇਆ ਕਦਮ, ਦੁਰਗੇਸ਼ ਕੁਮਾਰ, ਸਤੇਂਦਰ ਸੋਨੀ ਅਤੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ।
‘ਲਾਪਤਾ ਲੇਡੀਜ਼’ ਦੋ ਪੇਂਡੂ ਔਰਤਾਂ ਦੀ ਕਹਾਣੀ ਹੈ। ਵਿਆਹ ਤੋਂ ਬਾਅਦ ਲਾਲ ਜੋੜੇ ਵਿੱਚ ਆਪਣੇ ਪਤੀ ਨਾਲ ਸਹੁਰੇ ਘਰ ਆਉਂਦੇ ਸਮੇਂ ਲੰਮਾ ਪਰਦਾ ਹੋਣ ਕਾਰਨ ਉਹ ਰੇਲਗੱਡੀ ਵਿੱਚ ਗੁੰਮ ਹੋ ਜਾਂਦੀਆਂ ਹੈ। ਪਹਿਲੀ ਲਾੜੀ ‘ਫੂਲ’ ਦਾ ਪਤੀ ਗਲਤੀ ਨਾਲ ਦੂਜੀ ਲਾੜੀ ਨਾਲ ਆਪਣੇ ਪਿੰਡ ਦੇ ਰੇਲਵੇ ਸਟੇਸ਼ਨ ‘ਤੇ ਉਤਰ ਜਾਂਦਾ ਹੈ । ਉਸ ਦੀ ਅਸਲੀ ਲਾੜੀ ‘ਫੂਲ’ ਛੱਤੀਸਗੜ੍ਹ ਦੇ ਪਾਟਿਲਾ ਰੇਲਵੇ ਸਟੇਸ਼ਨ ‘ਤੇ ਪਹੁੰਚ ਜਾਂਦੀ ਹੈ
ਇਹ ਫ਼ਿਲਮ ਦਾ ਇਸ ਸਾਲ, 8 ਸਤੰਬਰ, 2023 ਨੂੰ, ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਵਰਲਡ ਪ੍ਰੀਮੀਅਰ ਹੋਇਆ ਸੀ। ਇਹ ਫਿਲਮ ਅਗਲੇ ਸਾਲ 5 ਜਨਵਰੀ 2024 ਨੂੰ ਭਾਰਤੀ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।