Sports
T20 WORLD CUP 2024 : ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ

T20 WORLD CUP 2024 : T20 ਵਿਸ਼ਵ ਕੱਪ 2024 ਦਾ ਫਾਈਨਲ ਮੈਚ ਅੱਜ ਯਾਨੀ ਸ਼ਨੀਵਾਰ ਰਾਤ ਨੂੰ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਮੁਕਾਬਲਾ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਹੋਵੇਗਾ। ਇਹ ਮੈਚ ਬ੍ਰਿਜਟਾਊਨ ਦੇ ਕ੍ਰਿਕਟ ਸਟੇਡੀਅਮ ‘ਚ ਹੋਵੇਗਾ। ਜਿੱਥੇ ਲੱਖਾਂ ਦਰਸ਼ਕ ਮੌਜੂਦ ਹੋਣਗੇ।
T20 ਵਿਸ਼ਵ ਕੱਪ ਦਾ ਫਾਈਨਲ 29 ਜੂਨ ਯਾਨੀ ਅੱਜ ਕੇਨਸਿੰਗਟਨ ਓਵਲ, ਬ੍ਰਿਜਟਾਊਨ, ਬਾਰਬਾਡੋਸ ਵਿਖੇ ਖੇਡਿਆ ਜਾਵੇਗਾ। ਵਿਸ਼ਵ ਕੱਪ ‘ਚ ਦੋਵਾਂ ਟੀਮਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਦੋਵੇਂ ਟੀਮਾਂ ਹੁਣ ਤੱਕ ਇਕ ਵੀ ਮੈਚ ਨਹੀਂ ਹਾਰੀਆਂ ਹਨ। ਦੱਖਣੀ ਅਫਰੀਕਾ ਨੇ ਲਗਾਤਾਰ 8 ਮੈਚ ਜਿੱਤ ਕੇ ਫਾਈਨਲ ‘ਚ ਆਪਣੀ ਜਗ੍ਹਾ ਬਣਾ ਲਈ ਹੈ, ਜਦਕਿ ਭਾਰਤ ਨੇ 8 ‘ਚੋਂ 7 ਮੈਚ ਜਿੱਤੇ ਹਨ ਅਤੇ ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤੀ ਟੀਮ ਨੇ ਜਿੱਥੇ ਤੀਜੀ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਜਗ੍ਹਾ ਬਣਾਈ ਹੈ।ਉੱਥੇ ਹੀ ਦੱਖਣੀ ਅਫਰੀਕਾ ਪਹਿਲੀ ਵਾਰ ਕਿਸੇ ਵਿਸ਼ਵ ਕੱਪ ‘ਚ ਪਹੁੰਚੀ ਹੈ।
ਭਾਰਤ ਨੇ 2007 ‘ਚ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਇਸ ਤੋਂ ਬਾਅਦ 2014 ‘ਚ ਟੀਮ ਇੰਡੀਆ ਫਾਈਨਲ ‘ਚ ਪਹੁੰਚੀ ਪਰ ਸ਼੍ਰੀਲੰਕਾ ਤੋਂ ਹਾਰ ਗਈ ਸੀ। ਹੁਣ 10 ਸਾਲਾਂ ਬਾਅਦ ਭਾਰਤ ਨੂੰ 17 ਸਾਲਾਂ ਬਾਅਦ ਇਤਿਹਾਸ ਦੁਹਰਾਉਣ ਦਾ ਮੌਕਾ ਮਿਲਿਆ ਹੈ ।
T20 ‘ਚ ਦੋਵਾਂ ਟੀਮਾਂ ਵਿਚਾਲੇ 26 ਮੈਚ ਹੋਏ ਹਨ, ਜਿਨ੍ਹਾਂ ‘ਚ ਭਾਰਤ ਨੇ 14 ‘ਚ ਜਿੱਤ ਦਰਜ ਕੀਤੀ ਹੈ ।ਜਦਕਿ ਦੱਖਣੀ ਅਫਰੀਕਾ ਦੀ ਟੀਮ 11 ਮੈਚ ਜਿੱਤਣ ‘ਚ ਸਫਲ ਰਹੀ ਹੈ। ਇਸ ਤੋਂ ਇਲਾਵਾ ਟੀ-20 ਵਿਸ਼ਵ ਕੱਪ ‘ਚ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 6 ਮੈਚ ਹੋਏ ਹਨ। ਜਿਨ੍ਹਾਂ ‘ਚ ਭਾਰਤ ਨੇ 4 ‘ਚ ਜਿੱਤ ਦਰਜ ਕੀਤੀ ਹੈ। ਜਦਕਿ ਦੱਖਣੀ ਅਫਰੀਕਾ ਦੀ ਟੀਮ 2 ਮੈਚ ਜਿੱਤਣ ‘ਚ ਸਫਲ ਰਹੀ ਹੈ। ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਸਭ ਤੋਂ ਵੱਧ 186 ਦੌੜਾਂ ਬਣਾਈਆਂ ਹਨ ਜਦਕਿ ਦੱਖਣੀ ਅਫਰੀਕਾ ਨੇ ਸਭ ਤੋਂ ਵੱਧ 172 ਦੌੜਾਂ ਬਣਾਈਆਂ ਹਨ। ਪਿਛਲੇ 2022 ਟੀ-20 ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ਦੀ ਟੀਮ ਭਾਰਤ ਨੂੰ 5 ਵਿਕਟਾਂ ਨਾਲ ਹਰਾਉਣ ‘ਚ ਸਫਲ ਰਹੀ ਸੀ।