punjab
ਜਲੰਧਰ ਤੋਂ ਦਿੱਲੀ ਲਈ ਜਲਦ ਹੀ ਸ਼ੁਰੂ ਹੋਵੇਗੀ ਉਡਾਣ

ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਦਿੱਲੀ ਲਈ ਫਲਾਈਟ ਜਲਦ ਹੀ ਸ਼ੁਰੂ ਹੋ ਰਹੀ ਹੈ। ਸੂਤਰਾਂ ਅਨੁਸਾਰ ਆਦਮਪੁਰ ਤੋਂ ਸਟਾਰ ਏਅਰ ਕੰਪਨੀ ਦੀ ਪਹਿਲੀ ਉਡਾਣ 23 ਮਾਰਚ ਤੋਂ ਹਿੰਡਨ ਏਅਰਪੋਰਟ ਲਈ ਰਵਾਨਾ ਹੋਵੇਗੀ। ਇਹ ਪਹਿਲੀ ਉਡਾਣ ਦੁਪਹਿਰ ਤੋਂ ਬਾਅਦ ਆਦਮਪੁਰ ਤੋਂ ਰਵਾਨਾ ਹੋਵੇਗੀ।
ਸਟਾਰ ਏਅਰ ਕੰਪਨੀ ਦੀ ਇਹ ਉਡਾਣ ਰੋਜ਼ਾਨਾ ਚੱਲੇਗੀ ਅਤੇ ਅਗਲੇ ਦੋ ਦਿਨਾਂ ਵਿੱਚ ਇਸ ਦਾ ਟਾਈਮ ਟੇਬਲ ਜਾਰੀ ਕਰ ਦਿੱਤਾ ਜਾਵੇਗਾ। ਸਟਾਰ ਏਅਰ ਕੰਪਨੀ ਦੇ ਜਹਾਜ਼ ਵਿੱਚ 12 ਬਿਜ਼ਨਸ ਕਲਾਸ ਅਤੇ 64 ਇਕਾਨਮੀ ਕਲਾਸ ਸੀਟਾਂ ਹਨ। Embraer ERJ-175 ਵਿੱਚ ਕੁੱਲ ਸੀਟਾਂ 76 ਹਨ ਪਿਛਲੇ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਮਪੁਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਉਦਘਾਟਨ ਕੀਤਾ ਸੀ। ਆਦਮਪੁਰ ਹਵਾਈ ਅੱਡਾ 40 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਨਵਾਂ ਟਰਮੀਨਲ 6 ਹਜ਼ਾਰ ਵਰਗ ਫੁੱਟ ਵਿੱਚ ਬਣਾਇਆ ਗਿਆ ਹੈ।
ਜਾਣਕਾਰੀ ਮੁਤਾਬਿਕ ਆਉਣ ਵਾਲੇ ਦਿਨਾਂ ਵਿਚ ਇਕ ਹੋਰ ਉਡਾਣ ਵੀ ਸ਼ੁਰੂ ਹੋ ਸਕਦੀ ਹੈ, ਜਿਸ ਦਾ ਸੰਚਾਲਨ ਇਕ ਸਰਕਾਰੀ ਕੰਪਨੀ ਕਰੇਗੀ। ਦੂਜੇ ਪਾਸੇ ਏਅਰਪੋਰਟ ਅਥਾਰਟੀ ਨੇ ਵੀ ਆਪਣੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ ਜਦਕਿ ਸਟਾਰ ਏਅਰ ਕੰਪਨੀ ਨੇ ਵੀ ਆਪਣਾ ਸਟਾਫ਼ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਹੈ।