Corona Virus
ਭਾਰਤੀ ਫੌਜ਼ ਵੱਲੋਂ ਰੇਲ ਗੱਡੀ ਨੂੰ ਦਿੱਤਾ ਗਿਆ ਆਈਸੋਲੇਸ਼ਨ ਵਾਰਡ ਦਾ ਰੂਪ

ਬਠਿੰਡਾ, 29 ਅਪ੍ਰੈਲ(ਰਾਕੇਸ਼ ਕੁਮਾਰ): ਬਠਿੰਡਾ ਵਿੱਚ ਭਾਰਤੀ ਫੌਜ ਵੱਲੋਂ ਐਈਸੋਲੇਸ਼ਨ ਵਾਰਡ ਲਈ ਰੇਲ ਗੱਡੀ ਸਥਾਪਤ ਕੀਤੀ ਗਈ ਹੈ। ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਸ ਦੇ ਮੱਦੇਨਜ਼ਰ ਭਾਰਤੀ ਫੌਜ ਦੀ ਸਹਾਇਤਾ ਨਾਲ ਰੇਲਵੇ ਵਿਭਾਗ ਵਿੱਚ ਇੱਕ ਆਟੋਮੈਟਿਕ ਐਈਸੋਲੇਸ਼ਨ ਰੇਲ ਗੱਡੀ ਬਣਾਈ ਹੈ।

ਇਸ ਵਿੱਚ ਕੁੱਲ 11 ਕੋਚ ਬਣਾਏ ਗਏ ਹਨ। ਕੋਵਿਡ-19 ਅਧੀਨ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਵਿੱਚ ਮਰੀਜ਼ਾਂ ਨੂੰ ਰੱਖਣ ਦੀ ਸਮਰੱਥਾ ਹੈ। ਇਸ ਨੂੰ ਸਮਾਜਸੇਵੀ ਸੰਸਥਾਂ ਵੱਲੋਂ ਇਸ ਨੂੰ ਸੇਨੀਟਾਈਜ਼ ਕੀਤਾ ਗਿਆ।ਸੰਗਠਨ ਦੇ ਮੁਖੀ ਗੋਪਾਲ ਰਾਣਾ ਨੇ ਕਿਹਾ ਕਿ ਭਾਰਤੀ ਫੌਜ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਤਿਆਰ ਕੀਤੀ ਗਈ ਆਈਸੋਲੇਸ਼ਨ ਗੱਡੀ ਨੂੰ
ਕਿਤੇ ਵੀ ਲੋੜ ਪੈਣ ‘ਤੇ ਲਿਜਾਇਆ ਜਾ ਸਕਦਾ ਹੈ।