Punjab
ਮਾਲ ਗੱਡੀ ਉੱਤਰੀ ਪਟਰੀ ਤੋਂ ਵੱਡਾ ਹਾਦਸਾ ਹੋਣ ਤੋਂ ਟਲਿਆ

ਗੁਰਦਾਸਪੁਰ: ਅੱਜ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਮਾਲ ਗੱਡੀ ਬੇਕ ਕਰਦੇ ਸਮੇ ਪਟਰੀ ਤੋਂ ਹੇਠਾਂ ਉਤਰ ਗਈ ਮਾਲ ਗੱਡੀ ਜਿਸ ਵਿੱਚ 58 ਬੋਗਿਆ ਖਾਦ ਨਾਲ ਭਰਿਆ ਹੋਇਆ ਸਨ ਜਦੋਂ ਟਰੇਨ ਦਾ ਡਰਾਈਵਰ ਟ੍ਰੇਨ ਬੇਕ ਕਰਕੇ ਮਾਲ ਉਤਾਰਣ ਵਾਲੇ ਡੰਪ ਤੇ ਲਗਾਉਣ ਲੱਗਾ ਤਾਂ ਪਿਸਲੇ ਪਾਸੇ ਕੋਈ ਗਾਰਦ ਨਾਂ ਹੋਣ ਕਰਕੇ ਗੱਡੀ ਰੇਲਵੇ ਪਟਰੀ ਤੋਂ ਹੇਠਾਂ ਉੱਤਰ ਗਈ ਇਸ ਮੌਕੇ ਪਠਾਨਕੋਟ ਤੋਂ ਅਮ੍ਰਿਤਸਰ ਰੇਲਵੇ ਮਾਰਗ ਤੇ ਜਾਣ ਵਾਲੀਆਂ ਦੋ ਟ੍ਰੇਨਾਂ ਰਾਵੀ ਅਤੇ ਟਾਟਾ ਐਕਪ੍ਐਸ ਨੂੰ ਰੱਦ ਕਰਨਾ ਪਿਆ ਇਸ ਮੌਕੇ ਮੌਕੇ ਤੇ ਮਜੂਦ ਜਸਬੀਰ ਸਿੰਘ ਦਾ ਕਹਿਣਾ ਸੀ ਕੇ ਜਦੋ ਗੱਡੀ ਬੈਕ ਕਰਕੇ ਡੰਪ ਤੇ ਲਗਾਈ ਜਾ ਰਹੀ ਸੀ ਤਾਂ ਉਸ ਮੌਕੇ ਪਿਸਲੇ ਪਾਸੇ ਕੋਈ ਵੀ ਰੇਲਵੇ ਗਾਰਡ ਮਜੂਦ ਨਹੀ ਸੀ ਜਿਸਦੇ ਚੱਲਦੇ ਇਹ ਹਾਦਸਾ ਹੋਇਆ ਓਥੇ ਹੀ ਇਸ ਮੌਕੇ ਪਹੁੰਚੇ ਰੇਲਵੇ ਦੇ ਡਵੀਜਨ ਓਪਰੇਸ਼ਨ ਮੈਨੇਜਰ ਅਮ੍ਰਿਤਸਰ ਅਸੋਕ ਸਿੰਘ ਨੇ ਕਹਿ ਕੇ ਮੇ ਮੌਕੇ ਤੇ ਪਹੁੰਚ ਗਿਆ ਹਾਂ ਅਤੇ ਇਸ ਹਾਦਸੇ ਦੀ ਜਾਚ ਵਾਸਤੇ 4 ਮੈਂਬਰਾ ਦੀ ਕਮੇਟੀ ਬਣਾ ਦਿੱਤੀ ਗਈ ਹੈ ਅਤੇ ਜੋ ਵੇ ਦੋਸੀ ਹੋਇਆਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਟ੍ਰੇਨ ਦੇ ਡੱਬੇ ਪਟਰੀ ਤੋਂ ਉਤਰੇ ਹਨ ਉਨ੍ਹਾਂ ਨੂੰ ਕਰੇਂਨ ਦੇ ਨਾਲ ਚੁਕਿਆ ਜਾ ਰਿਹਾ ਹੈਂ ਤਾਂ ਤੋਂ ਰੇਲਵੇ ਲਾਈਨ ਨੂੰ ਫਿਰ ਤੋਂ ਚਾਲੂ ਕੀਤਾ ਜਾ ਸਕੇ