Punjab
ਗੈਸ ਸਿਲੰਡਰ ਨੇ ਪਲਾਂ ਵਿੱਚ ਉਜਾੜ ਦਿੱਤਾ ਗਰੀਬ
ਜਾਨ ਤਾਂ ਬਚੀ ਪਰ ਹੋਰ ਕੁਝ ਨਹੀਂ ਬਚਿਆ
ਝੋਨਾ ਲਗਾ ਕੇ ਕਮਾਏ ਪੈਸੇ ਹੋਏ ਸੜ ਕੇ ਸਵਾਹ
ਤਨ ਢਕਣ ਲਈ ਕੱਪੜਾ ਵੀ ਨਹੀਂ
ਅੱਜ ਫਿਰੋਜ਼ਪੁਰ ਦੇ ਪਿੰਡ ਹਾਕੇ ਵਾਲਾ ਵਿੱਚ ਸਵੇਰੇ ਸਵੇਰੇ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਘਰ ਅੰਦਰ ਪਏ ਗੈਸ ਸਿਲੰਡਰ ਨੂੰ ਅਚਾਨਕ ਅੱਗ ਲੱਗ ਗਈ,ਜਾਣਕਾਰੀ ਦਿੰਦਿਆਂ ਮਕਾਨ ਮਾਲਕ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਗੈਸ ਏਜੰਸੀ ਵਿਚੋਂ ਸਿਲੰਡਰ ਲੈ ਕੇ ਆਏ ਸਨ ਕਿ ਜਦ ਉਹ ਬੱਚਿਆਂ ਲਈ ਚਾਹ ਬਣਾਉਣ ਲੱਗੇ ਤਾਂ ਗੈਸ ਸਿਲੰਡਰ ਨੂੰ ਅੱਗ ਲੱਗ ਗਈ,ਜਿਸ ਨੇ ਇਨ੍ਹਾਂ ਭਿਆਨਕ ਰੂਪ ਧਾਰਨ ਕਰ ਲਿਆ। ਜਿਸ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਇਥੋਂ ਤੱਕ ਕਿ ਛੱਤ ਦੇ ਬਾਲਿਆ ਨੂੰ ਅੱਗ ਲੱਗਣ ਕਾਰਨ ਘਰ ਦੀ ਛੱਤ ਵੀ ਡਿੱਗ ਗਈ ਉਨ੍ਹਾਂ ਦੱਸਿਆ ਕਿ ਇਸ ਅੱਗ ਦੌਰਾਨ ਘਰ ਵਿੱਚ ਪਿਆ ਟੀਵੀ, ਫਰਿੱਜ, ਜਰੂਰੀ ਕਾਗਜ਼ਾਤਾਂ ਤੋਂ ਇਲਾਵਾ ਜੋ ਉਨ੍ਹਾਂ ਝੋਨਾ ਲਗਾ ਕੇ ਪੈਸਾ ਕਮਾਇਆ ਸੀ ਉਹ ਵੀ ਸੜ ਕੇ ਸਵਾਹ ਹੋ ਗਿਆ ਇਥੋਂ ਤੱਕ ਕਿ ਉਨ੍ਹਾਂ ਦੇ ਤਨ ਢੱਕਣ ਜੋਗੇ ਕੱਪੜੇ ਵੀ ਨਹੀਂ ਬਚੇ ਸਭ ਕੁੱਝ ਰਾਖ ਹੋ ਗਿਆ। ਫਿਲਹਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਘਰ ਦਾ ਸਾਰਾ ਸਮਾਨ ਸੜ ਚੁੱਕਿਆ ਹੈ।
ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਬਿਲਕੁਲ ਗਰੀਬ ਹੈ ਅਤੇ ਇੱਕ ਛੱਤ ਹੇਠ ਰਹਿ ਕੇ ਮਿਹਨਤ ਮਜ਼ਦੂਰੀ ਕਰਕੇ ਬੜੀ ਮੁਸ਼ਕਿਲ ਨਾਲ ਆਪਣਾ ਗੁਜਾਰਾ ਕਰ ਰਹੇ ਸਨ। ਅੱਗ ਲੱਗਣ ਕਾਰਨ ਖਾਣ ਪੀਣ ਦੇ ਰਾਸ਼ਨ ਤੋਂ ਇਲਾਵਾ ਜੋ ਝੋਨਾ ਲਗਾ ਕੇ ਥੋੜਾ ਬਹੁਤਾ ਪੈਸਾ ਧੇਲਾ ਕਮਾਇਆ ਸੀ ਸਭ ਅੱਗ ਵਿੱਚ ਸੜ ਚੁੱਕਾ ਹੈ ਅਤੇ ਹੁਣ ਇਨ੍ਹਾਂ ਕੋਲ ਕੁੱਝ ਵੀ ਨਹੀਂ ਬਚਿਆ ਉਨ੍ਹਾਂ ਜਿਲ੍ਹਾ ਪ੍ਰਸ਼ਾਸਨ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ,ਕਿ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ।