Connect with us

Punjab

ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈਕੇ ਆਮ ਜਨਤਾ ਹੋਈ ਪ੍ਰੇਸ਼ਾਨ,ਖੁੱਲ੍ਹ ਕੇ ਲੋਕ ਬੋਲ਼ੇ ਕੈਮਰੇ ਸਾਹਮਣੇ ਸਾਡਾ ਤਾਂ ਘਰ ਚਲਾਉਣਾ ਵੀ ਹੋ ਗਿਆ ਹੈ ਮੁਸ਼ਕਿਲ

Published

on

ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਜਿਥੇ ਆਮ ਜਨਤਾ ਪ੍ਰੇਸ਼ਾਨ ਦਿਖਾਈ ਦੇ ਰਹੀ ਹੈ ਉਥੇ ਹੀ ਆਪਣੀ ਰੋਜ਼ੀ-ਰੋਟੀ ਚਲਾਉਣ ਦੇ ਲਈ ਜੋ ਲੋਕ ਛੋਟੇ ਮੋਟੇ ਕੰਮ ਕਰਕੇ ਆਪਣਾ ਘਰ ਚਲਾਉਦੇ ਹਨ ਉਹ ਵੀ ਪਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਬਹੁਤ ਜ਼ਿਆਦਾ ਦੁਖੀ ਦਿਖਾਈ ਦੇ ਰਹੇ ਹਨ ਇਸ ਸਬੰਧੀ ਬੋਲਦੇ ਹੋਏ ਗੰਨਾ ਜੂਸ ਅਤੇ ਸੋਡੇ ਦਾ ਕੰਮ ਕਰਨ ਵਾਲਿਆ ਨੂੰ ਵੀ ਦਿਨੋਂ ਦਿਨ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹਨਾਂ ਨੇ ਆਪਣਾ ਦੁੱਖ ਦਸਦੇ ਹੋਏ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਪਰ ਅਸੀਂ ਆਪਣੇ ਕਾਰੋਬਾਰ ਦੇ ਰੇਟ ਨਹੀਂ ਵਧਾ ਸਕਦੇ ਜਿਸ ਕਰਕੇ ਸਾਡਾ ਘਰ ਚਲਾਉਣਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਹਰ ਵਾਰੀ ਆਮ ਜਨਤਾ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈਂਦੀ ਹੈ ਉਹਨਾਂ ਨੇ ਅਪੀਲ ਕੀਤੀ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਘੱਟ ਕੀਤੇ ਜਾਣ ਤਾਂ ਜੋ ਉਹ ਅਪਣੇ ਘਰ ਦਾ ਗੁਜ਼ਾਰਾ ਕਰ ਸਕਣ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੰਨਾ ਜੂਸ ਅਤੇ ਸੋਡਾ ਵੇਚਣ ਵਾਲਿਆਂ ਨੇ ਕਿਹਾ ਕਿ ਲਗਾਤਾਰ ਮਹਿੰਗਾਈ ਵਧਣ ਕਾਰਨ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਾਡਾ ਸਾਰਾ ਕੰਮ ਡੀਜ਼ਲ ਨਾਲ ਚੱਲਦਾ ਹੈ ਜਿਸ ਦਾ ਰੇਟ ਲਗਾਤਾਰ ਵਧਣ ਕਾਰਨ ਸਾਡੇ ਕੰਮ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਕਿਉਂਕਿ ਜੇ ਅਸੀਂ ਆਪਣੇ ਰੇਟ ਵੱਧ ਕਰਦੇ ਹਾਂ ਤੇ ਸਾਡੇ ਗਾਹਕ ਘਟ ਜਾਂਦੇ ਹਨ ਜਿਸ ਕਰਕੇ ਅਸੀਂ ਮਜਬੂਰ ਹੋ ਗਏ ਹਾਂ ਨਾ ਤਾਂ ਅਸੀਂ ਰੇਟ ਵਧਾ ਸਕਦੇ ਹਾਂ ਅਤੇ ਨਾ ਕੰਮ ਛੱਡ ਸਕਦੇ ਹਾਂ ਸਾਡਾ ਘਰ ਚਲਾਉਣਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਹੈ ਜੇ ਸਰਕਾਰ ਡੀਜ਼ਲ ਪੈਟਰੋਲ ਦੇ ਰੇਟ ਘੱਟ ਨਹੀਂ ਕਰਦੀ ਤਾਂ ਆਮ ਜਨਤਾ ਨੂੰ ਮਹਿੰਗਾਈ ਦੀ ਮਾਰ ਦਾ ਬਹੁਤ ਵੱਡਾ ਬੋਝ ਝੱਲਣਾ ਪਵੇਗਾ।