Punjab
ਡਾਕ ਘਰ ਦੇ ਖਾਤਾਧਾਰਕਾਂ ਲਈ ਚੰਗੀ ਖ਼ਬਰ ਹੁਣ ਮੋਬਾਈਲ ਬੈਂਕਿੰਗ ਦੀ ਵੀ ਸਹੂਲਤ ਮਿਲੇਗੀ

ਹੁਣ ਡਾਕ ਵਿਭਾਗ ਦੇ ਬਚਤ ਖਾਤੇ ਤੋਂ ਕਿਸੇ ਵੀ ਬੈਂਕ ਤੇ ਬਚਤ ਖਾਤੇ ਦੇ ਨਾਲ ਆਰਟੀਜੀਐੱਸ ਤੇ ਐੱਨਈਐੱਫਟੀ ਦੇ ਮਾਧਿਅਮ ਨਾਲ ਲੈਣ-ਦੇਣ ਕੀਤਾ ਜਾ ਸਕੇਗਾ। ਇਸ ਦੇ ਲਈ ਖਾਤਾਧਾਰਕਾਂ ਨੂੰ ਈ-ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਦੀ ਸਹੂਲਤ ਲੈਣੀ ਪਵੇਗੀ।
ਇਹ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਪੋਸਟ ਮਾਸਟਰ ਭੀਮ ਸਿੰਘ ਪੰਚਾਲ ਨੇ ਜਲੰਧਰ ਦੇ ਮੁੱਖ ਡਾਕਘਰ ਵਿਖੇ ਕਰਵਾਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਫਿਲਹਾਲ ਇਹ ਸਹੂਲਤ ਪਾਇਲਟ ਪ੍ਰੋਜੈਕਟ ਵਜੋਂ ਦੇਸ਼ ਦੇ ਵੱਖ-ਵੱਖ ਭਾਗਾਂ ਦੇ ਚਾਰ ਮੰਡਲਾਂ ਤੇ ਕੁਝ ਡਾਕ ਘਰਾਂ ‘ਚ ਹੀ ਸ਼ੁਰੂ ਕੀਤੀ ਗਈ ਹੈ, ਪਰ ਛੇਤੀ ਹੀ ਇਹ ਸਹੂਲਤ ਦੇਸ਼ ਦੇ ਹਰ ਡਾਕਘਰ ‘ਤੇ ਮਿਲੇਗੀ।
ਇਸ ਦੇ ਲਈ RBI ਨੇ ਡਾਕ ਵਿਭਾਗ ਨੂੰ IFSC ਕੋਡ ਵੀ ਜਾਰੀ ਕਰ ਦਿੱਤਾ ਹੈ। ਭੀਮ ਸਿੰਘ ਪੰਚਾਲ ਨੇ ਡਾਕ ਵਿਭਾਗ ਦੀਆਂ ਬਚਤ ਯੋਜਨਾਵਾਂ ਦੇ ਫਾਇਦੇ ਦੱਸਦਿਆਂ ਜਨਤਾ ਨੂੰ ਇਸ ਵਿਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ।