Connect with us

National

ਉੱਤਰ ਪ੍ਰਦੇਸ਼ ਸਰਕਾਰ ਨੇ ਕਰਤਾ ਵੱਡਾ ਐਲਾਨ,ਪ੍ਰਾਈਵੇਟ ਸਕੂਲਾਂ ‘ਚ ਪੜ੍ਹਦੀਆਂ ਦੋ ਭੈਣਾਂ ‘ਚੋਂ ਇਕ ਦੀ ਫੀਸ ਭਰੇਗੀ ਸਰਕਾਰ

Published

on

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਧੀਆਂ ਦੀ ਸਿੱਖਿਆ ਅਹਿਮ ਕਦਮ ਚੁੱਕ ਰਹੀ ਹੈ। ਜੇਕਰ ਦੋ ਭੈਣਾਂ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀਆਂ ਹਨ ਤਾਂ ਇੱਕ ਦੀ ਫੀਸ ਯੋਗੀ ਸਰਕਾਰ ਦੇਵੇਗੀ। ਉਹਨਾਂ ਦਾ ਮਤਲਬ ਹੈ ਕਿ ਇਕ ਬੇਟੀ ਮੁਫਤ ਪੜ੍ਹੇਗੀ।

ਯੋਗੀ ਸਰਕਾਰ ਆਪਣੇ ਅਗਲੇ ਬਜਟ ‘ਚ ਇਸ ਲਈ ਵਿਵਸਥਾ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕਿਉਂਕਿ ਇਸ ਸਕੀਮ ਤਹਿਤ ਪ੍ਰਾਇਮਰੀ, ਅੱਪਰ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਲਾਭ ਮਿਲੇਗਾ।

ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਸੀ ਕਿ ਜੇਕਰ ਦੋ ਸਕੀਆਂ ਭੈਣਾਂ ਸੂਬੇ ਦੇ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀਆਂ ਹਨ ਤਾਂ ਸਕੂਲ ਪ੍ਰਸ਼ਾਸਨ ਨੂੰ ਇੱਕ ਬੇਟੀ ਦੀ ਫੀਸ ਮੁਆਫ਼ ਕਰਨੀ ਚਾਹੀਦੀ ਹੈ।