Corona Virus
ਸਰਕਾਰ ਦੇ ਘਰ-ਘਰ ਰਾਸ਼ਨ ਪਹੁੰਚਾਉਣ ਦੇ ਦਾਅਵੇ ਨਿਕਲੇ ਝੂਠੇ

ਤਰਨ ਤਾਰਨ, ਮਨਦੀਪ ਸਿੰਘ ਰਾਜਨ, 6 ਅਪ੍ਰੈਲ : ਕਰੋਨਾ ਵਾਇਰਾਸ ਕਾਰਨ ਪੰਜਾਬ ਭਰ ਵਿੱਚ ਲਗਾਏ ਗਏ ਕਰਫਿਊ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਜਿੱਥੇ ਇਕ ਪਾਸੇ ਦਾਅਵੇ ਕੀਤੇ ਜਾ ਰਹੇ ਹਨ ਕਿ ਲੋਕਾਂ ਨੂੰ ਘਰ ਘਰ ਜਾ ਕੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਆਮ ਜਨਤਾ ਵਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਸੂਬੇ ਭਰ ਵਿਚ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਣ ਦੇ ਦਾਅਵੇ ਸਿਰਫ ਖਬਰਾਂ ਤੱਕ ਹੀ ਸੀਮਤ ਹਨ। ਜਿਸਦੀ ਤਾਜਾ ਮਿਸਾਲ ਹਲਕਾ ਤਰਨ ਤਾਰਨ ਦੇ ਵਾਰਡ ਨੰਬਰ 13 ਤੋਂ ਮਿਲੀ ਜਿਥੋਂ ਦੇ ਵਸਨੀਕ ਅੱਜ ਰਾਸ਼ਨ ਨਾ ਮਿਲਣ ਕਾਰਨ ਐੱਸ. ਡi.ਐੱਮ ਦਫਤਰ ਤਰਨ ਤਾਰਨ ਵਿਖੇ ਆਪਣੀ ਫਰਿਆਦ ਲੈ ਕੇ ਪਹੁੰਚੇ।
ਵਾਰਡ ਨੰਬਰ 13 ਦੇ ਵਸਨੀਕਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਆਪਣੀ ਫਰਿਆਦ ਲੈ ਕੇ ਐੱਸ.ਡੀ ਐੱਮ ਦਫ਼ਤਰ ਵਿੱਚ ਆਏ ਸਨ ਪਰ ਐਸਡੀਐਮ ਸਾਹਬ ਨੇ ਓਹਨਾਂ ਦੀ ਗੱਲ ਸੁਣਨ ਤੋਂ ਇਨਕਾਰ ਕਰਦਿਆਂ ਹਲਕਾ ਵਿਧਾਇਕ ਕੋਲ ਜਾਣ ਨੂੰ ਕਿਹਾ ਹੈ। ਦੂਜੇ ਪਾਸੇ ਐੱਸ ਡੀ ਐੱਮ ਨੇ ਪੱਤਰਕਾਰਾਂ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।