Connect with us

News

ਲਾੜੇ ਵੱਲੋਂ ਵਿਆਹ ਤੋਂ ਇਕ ਦਿਨ ਪਹਿਲਾਂ ਮੰਗੇਤਰ ਦੀ ਹੱਤਿਆ,ਕੁਹਾੜੀ ਨਾਲ ਕੀਤੇ 83 ਵਾਰ

Published

on

murder

ਰੂਸ ਦੇ ਮਾਸਕੋ ਸ਼ਹਿਰ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਵਿਅਕਤੀ ਨੇ ਵਿਆਹ ਤੋਂ ਇਕ ਦਿਨ ਪਹਿਲਾਂ ਆਪਣੀ ਮੰਗੇਤਰ ਨੂੰ ਬੇਹੱਦ ਦਰਦਨਾਕ ਤਰੀਕੇ ਨਾਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਿਅਕਤੀ ਨੇ ਪੀੜਤਾ ‘ਤੇ 83 ਵਾਰ ਕੁਹਾੜੀ ਨਾਲ ਵਾਰ ਕੀਤੇ ਹਨ। ਵਾਰਦਾਤ ਤੋਂ ਬਾਅਦ ਇਲਾਕੇ ‘ਚ ਸਹਿਮ ਦਾ ਮਾਹੌਲ ਹੈ।

ਰਿਪੋਰਟ ਮੁਤਾਬਿਕ, ਮੁਲਜ਼ਮ ਵਿਅਕਤੀ ਦਾ ਨਾਂ ਐਲਕਜੇਂਡਰ ਵੋਰੋਨਿਨ ਹੈ। ਉਹ ਇਕ ਕਾਰ ਰੇਂਟਲ ਕੰਪਨੀ ਤੇ ਟਰੈਵਲ ਏਜੰਸੀ ਦਾ ਮਾਲਕ ਹੈ। ਉਸ ਨੇ ਆਪਣੀ ਮੰਗੇਤਰ ਮੈਰਿਨਾ ਦੀ ਬੇਰਹਮੀ ਨਾਲ ਹੱਤਿਆ ਕਰ ਦਿੱਤੀ।ਪੁਲਿਸ ਮੁਤਾਬਿਕ 26 ਸਾਲ ਦੀ ਮੈਰਿਨਾ ਦੀ ਬਾਡੀ ਨੂੰ ਬੁਰੀ ਹਾਲਤ ‘ਚ ਬੈਡਰੂਮ ਤੋਂ ਬਰਾਮਦ ਕੀਤਾ ਗਿਆ। ਉਸ ਦੇ ਸਰੀਰ ‘ਤੇ ਕਾਫੀ ਡੂੰਘੇ ਜ਼ਖ਼ਮ ਸਨ। ਉਸ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਵਿਗੜਿਆ ਹੋਇਆ ਸੀ। ਮੈਰਿਨਾ ‘ਤੇ ਕੁਹਾੜੀ ਨਾਲ ਹਮਲਾ ਕੀਤਾ ਗਿਆ ਸੀ।