Corona Virus
ਮਿਹਨਤ ਦੀ ਰੋਟੀ ਖਾਣ ਵਾਲੇ ਹੋ ਗਏ ਬੇਵੱਸ
ਇਕ ਪਾਸੇ ਕੋਰੋਨਾ ਦਾ ਕਹਿਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਪ੍ਰਵਾਸੀ ਮਜ਼ਦੂਰ ਵੀ ਇਹਨਾਂ ਹਾਲਾਤਾਂ ਅੱਗੇ ਬੇਵੱਸ ਹੋ ਗਏ ਹਨ।ਜਲੰਧਰ ‘ਚ ਵੀ ਕੁਝ ਅਜਿਹਾ ਹੀ ਆਲਮ ਵੇਖਣ ਨੂੰ ਮਿਲਿਆਂ, ਜਿੱਥੇ ਮਜ਼ਦੂਰ ਪਿਛਲੇ ਕਈ ਦਿਨਾਂ ਤੋਂ ਭੁੱਖੇ ਹਨ ਅਤੇ ਨਾ ਹੀ ਉਹਨਾਂ ਨੂੰ ਕੋਈ ਪੈਸਾ ਮਿਲਿਆ ਹੈ।ਇਕ ਮਠਿਆਈ ਦੀ ਦੁਕਾਨ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਦੁਕਾਨ ਦੇ ਮਾਲਕ ਨੇ ਠੇਂਗਾ ਦਿਖਾ ਦਿੱਤਾ ਅਤੇ ਦੂਜੇ ਪਾਸੇ ਉਹਨਾਂ ਤੋਂ ਦੁਕਾਨ ਦੀ ਸਫ਼ਾਈ ਵੀ ਕਰਵਾਈ ਜਾ ਰਹੀ ਹੈ।ਉਹਨਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ।ਇਹ ਮਾਮਲਾ ਪੁਲਿਸ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਪੁਲਿਸ ਨੇ ਆ ਕੇ ਮੌਕੇ ਦਾ ਜਾਇਜਾ ਲਿਆ।ਮਾਲਕ ਨੂੰ ਰਾਸ਼ਨ ਅਤੇ ਪੈਸੇ ਦੇਣ ਦੀ ਗੱਲ ਕੀਤੀ ।ਪਰ ਇਸ ਮਾਮਲੇ ‘ਤੇ ਕਾਰਵਾਈ ਕਰਨ ਲਈ ਪੁਲਿਸ ਗੰਭੀਰ ਦਿਖਾਈ ਨਹੀ ਦਿੱਤੀ।ਦੁਕਾਨ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਸਨੂੰ ਭੱਜਦੇ ਨੂੰ ਰਾਹ ਨਹੀਂ ਦਿਖਾਈ ਦਿੱਤਾ।